ਪੰਨਾ:ਏਸ਼ੀਆ ਦਾ ਚਾਨਣ.pdf/175

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਸਤਵੀਂ ਪੁਸਤਕ



ਉਹ ਲੰਮੇ ਵਰ੍ਹੇ ਸਾਕੀਯ ਰਾਣਿਆਂ ਵਿਚ
ਰਾਜਾ ਸੁਧੋਧਨ ਸੋਗੀ ਸਮਾ ਗੁਜ਼ਾਰਦਾ ਰਿਹਾ,
ਆਪਣੇ ਪੁੱਤਰ ਦੇ ਬੋਲ ਤੇ ਦਰਸ਼ਨਾਂ ਨੂੰ ਸਹਿਕਦਾ;
ਉਹਨਾਂ ਲੰਮੇ ਵਰ੍ਹਿਆਂ ਵਿਚ,ਮਿੱਠੀ ਯਸ਼ੋਧਰਾਂ ਨੇ
ਜੀਵਨ ਦਾ ਕੋਈ ਹਰਖ ਨਾ ਵੇਖਿਆ,
ਸ਼ੋਕ ਨਾਲ ਖੀਣੀ ਹੋ ਗਈ,
ਜਿਉਂਦੇ ਪਤੀ ਦੀ ਬਿਰਹੋਂ-ਚਿਖ਼ਾ ਉਤੇ ਸਤੀ ਹੋ ਗਈ!
ਤੇ ਜਦੋਂ ਕਦੇ ਊਠਾਂ ਦੇ ਚਰਵਾਹੇ,
ਜਾਂ ਲਾਭ ਲਈ ਔਖੀਆਂ ਪੰਧਾਂ ਮਾਰਨ ਵਾਲੇ ਸੁਦਾਗਰ
ਕਿਸੇ ਦੂਰ ਲੱਭੇ ਵਿ-ਰੱਕਤ ਦੀ ਖ਼ਬਰ ਲਿਆਉਂਦੇ,
ਰਾਜੇ ਦੇ ਕਾਸਦ ਤੁਰਤ ਜਾਂਦੇ ਤੇ ਮੁੜ ਆਉਂਦੇ,
ਕਈ ਪੂਜਯ ਰਿਸ਼ੀਆਂ,ਘਰੋਂ ਗੁਆਚਿਆਂ
ਦੀਆਂ ਖ਼ਬਰਾਂ ਲਿਆਉਂਦੇ,
ਪਰ ਕਪਲ ਵਸਤ ਦੀ ਗੱਦੀ ਦੇ ਵਾਰਸ ਦੀ ਖ਼ਬਰ ਨਾ ਆਈ,
ਉਹਦੇ ਰਾਜੇ ਦੀ ਬਰਕਤ ਤੇ ਆਸ ਦੀ,
ਮਿੱਠੀ ਯਸ਼ੋਧਰਾਂ ਦੇ ਦਿਲ ਦੀ ਧਰਾਸ ਦੀ,

੧੪੯