ਪੰਨਾ:ਏਸ਼ੀਆ ਦਾ ਚਾਨਣ.pdf/159

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

 ਕਦੇ ਸ਼ਬਦਾਂ ਨਾਲ ਧੋਖਾ ਦੇਂਦੇ ਸਨ,ਰੁਮਕਦੀ ਪੌਣ ਵਿਚੋਂ, ਚੁਪ-ਕੀਤੇ ਪੱਤਿਆਂ ਪਿੱਛੋਂ, ਸੋਹਣੀਆਂ ਸੂਰਤਾਂ ਦੇ ਮੂੰਹੋਂ ਮਿੱਠੇ ਸ਼ਬਦ ਟੁੰਬਵੇਂ ਗੀਤ, ਪ੍ਰੇਮ ਤੇ ਹਉਕੇ; ਕਦੇ ਰਾਜ ਕਰਨ ਦੇ ਪਾਤਸ਼ਾਹੀ ਲਾਲਚ, ਕਦੇ ਝੂਠਿਆਰਨ ਵਾਲੇ ਸ਼ੰਕੇ, ਸਤਿ ਨੂੰ ਨਿਸਫਲ ਦੱਸਲ ਵਾਲੇ। ਪਰ ਭਾਵੇਂ ਇਹ ਸਭ ਸੱਚੀ ਗੁਜ਼ਾਰਿਆ, ਜਾਂ ਬੁੱਧ ਆਪਣੇ ਮਨ ਦੀਆਂ ਸੁੱਤੀਆਂ ਤ੍ਰਿਸ਼ਨਾਵਾਂ ਨਾਲ ਭਿੜਦਾ ਸੀ, ਤੁਸੀਂ ਆਪੀ ਨਿਰਨਾ ਕਰਨਾ:- ਮੈਂ ਉਹ ਲਿਖ ਰਿਹਾ ਹਾਂ ਜੋ ਪੁਰਾਤਨ ਗ੍ਰੰਥਾਂ ਵਿਚ ਲਿਖਿਆ ਹੈ।

ਦਸ ਵਡੇਪਾਪ'ਆਏ -ਮਾਰਾਦੇ ਮੁਖੀਏ,ਬੁਰਿਆਈ ਦੇ ਦੇਵ -ਅਤਿਵਾਦਪਹਿਲੋਂ, ਹਉਮੈ ਦਾ ਪਾਪ, ਜਿਹੜਾ ਸਾਰੇ ਜਗ ਵਿਚ, ਜਿਵੇਂ ਸ਼ੀਸ਼ੇ ਵਿਚੋਂ, ਕੇਵਲ ਆਪਣਾ ਹੀ ਅਕਸ ਵੇਖਦਾ ਹੈ, ਤੇ "ਮੈਂ"-ਮੈਂ" ਕੂਕਦਾ ਸਭ ਕੋਲੋਂ "ਮੈਂ" ਹੀ ਸੁਣਨਾ ਲੋੜਦਾ ਹੈ, ਤੇ ਸਭ ਨੂੰ ਖੈ ਕਰ ਕੇ ਆਪੇ ਦੀ ਜੈ ਚਾਹੁੰਦਾ ਹੈ। "ਜੇ ਤੂੰ ਬੁੱਧ ਹੈ", ਉਸ ਆਖਿਆ, "ਹੋਰਨਾਂ ਨੂੰ ਢੂੰਡਣ ਦੇਹ ਹਨੇਰੇ; ਇਹ ਬਹੁਤ ਹੈ ਕਿ"ਤੂੰ"ਸਦਾ ਲਈ "ਤੂੰ" ਹੈਂ; ਉੱਠ ਤੇ ਅਚੱਲ ਦੇਵਤਿਆਂ ਦੀ ਅਸੀਸ ਲੈ, ਜਿਹੜੇ ਕਿਸੇ ਦੀ ਚਿੰਤਾ ਨਹੀਂ ਕਰਦੇ, ਨਾ ਕਿਸੇ ਲਈ ਔਖੇ ਹੁੰਦੇ ਹਨ।"

ਪਰ ਬੁੱਧ ਬੋਲੇ: "ਤੇਰੀ ਸਚਿਆਈ ਕੂੜੀ ਹੈ; ਛਲ ਉਹਨਾਂ ਨੂੰ

੧੩੩