ਪੰਨਾ:ਏਸ਼ੀਆ ਦਾ ਚਾਨਣ.pdf/156

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਆਪਣਾ ਹਰਿਆ ਭਰਿਆ ਸਿਰ ਆਕਾਸ਼ ਵਿਮੋਟੀ ਲਿਖਤਚ ਚੁਕਦੇ ਹਨ। ਤੂੰ ਮੇਰੀ ਪੂਜਾ ਕੀਤੀ ਹੈ, ਪਰ ਮੈਂ ਤੈਨੂੰ ਪੁਜਦਾ ਹਾਂ! ਅਤਿ ਸੁੰਦਰ ਹਿਰਦੇ! ਬਿਨਾਂ ਜਾਣੇ ਗਿਆਨ-ਵਾਨ, ਜੀਕਰ ਉਹ ਘੁੱਗੀ ਹੁੰਦੀ ਹੈ, ਜਿਹੜੀ ਪ੍ਰੇਮ ਲਈ ਆਸ ਕਿਉਂ ਹੈ, ਤੇ ਕਿੱਥੇ ਅਸੀ ਕਾਲ-ਚੱਕਰ ਨੂੰ ਇਰਾਦੇ ਨਾਲ ਖਲਵਾ ਲੈਂਦੇ ਹਾਂ। ਤੈਨੂੰ ਵੇਖ ਕੇ ਪਤਾ ਲਗਦਾ ਹੈ, ਕਿ ਆਦਮੀ ਨਾਲ ਖਲਵਾ ਲੈਂਦੇ ਹਾਂ। ਤੈਨੂੰ ਸੁਖ ਹੋਵੇ, ਤੇਰੇ ਦਿਨ ਅਮਨ ਵਿਚ ਲੰਘਣ!

"ਤੁਸੀ ਵੀ ਪ੍ਰਾਪਤ ਕਰੋ!"ਉਸ ਨੇ ਆਖਿਆ, ਤੇ ਇੱਛਿਆ ਭਰੀਆਂ ਅੱਖਾਂ ਨਾਲ ਆਪਣੇ ਬੱਚੇ ਨੂੰ ਤੱਕਿਆ ਜਿਸ ਨੇ ਆਪਣੀਆਂ ਬਾਹਾਂ ਬੁੱਧ ਵਲ ਉਲਾਰੀਆਂ, ਸ਼ਾਇਦ ਜਾਣ ਕੇ,- ਕਿਉਂਕਿ ਬੱਚੇ ਓਦੂੰ ਬਹੁਤ ਕੁਝ ਜਾਣਦੇ ਹਨ, ਜਿੰਨਾਂ ਅਸੀ ਖ਼ਿਆਲ ਕਰਦੇ ਹਾਂ- ਉਸ ਬੁੱਧ ਦਾ ਸਤਿਕਾਰ ਕੀਤਾ। ਤੇ ਬੁੱਧ ਉੱਠੇ - ਉਸ ਭੋਜਨ ਨਾਲ ਤਕੜੇ ਹੋ ਗਏ ਸਨ - ਤੇ ਉਸ ਥਾਂ ਗਏ ਜਿੱਥੇ ਇਕ ਵੱਡਾ ਬਿਛਬਿ੍ਛ ਖੜਾ ਸੀ, ਬੋਧੀ ਬਿ੍ਛ (ਅਗੋਂ ਹਮੇਸ਼ਾਂ ਲਈ ਹਰਾ, ਤੇ ਦੁਨੀਆ ਦਾ ਆਦਰ ਲੈਣ ਲਈ ਸਦਾ ਸਾਂਭਿਆ ਹੋਇਆ) ਜਿਸਦੇ ਪੱਤਿਆਂ ਹੇਠਾਂ, ਇਹ ਧੁਰੋਂ ਨੀਯਤ ਸੀ, ਕਿ ਗਿਆਨ ਬੁਧ ਨੂੰ ਪ੍ਰਾਪਤ ਹੋਵੇ: ਭਗਵਾਨ ਨੂੰ ਇਸ ਦਾ ਪਤਾ ਸੀ, ਉਥੇ ਉਹ ਗਏ, . .. ਮਿਣਵੇਂ, ਦ੍ਰਿੜ੍ਹ ਤੇ ਗੋਰਵ ਭਰੇ ਕਦਮ ਚੁਕਦੇ, ਉਸ ਬੋਧੀ ਦੇ ਬ੍ਰਿਛ ਹੇਠਾਂ! ਓ, ਸਭ ਧਰਤੀਓ! . ਅਨੰਦ ਹੋਵੇ। ਸਾਡੇ ਭਗਵਾਨ ਬਿ੍ਛ ਵਲ ਤੁਰੇ।

੧੩੦