ਪੰਨਾ:ਏਸ਼ੀਆ ਦਾ ਚਾਨਣ.pdf/15

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਅਮਰੀਕਾ ਵਿਚ ਪ੍ਰੀਤ-ਕਲੱਬ ਦੇ ਮੈਂਬਰਾਂ ਨੂੰ ਪੜ੍ਹ ਕੇ ਸੁਣਾਇਆ ਕਰਦਾ ਸਾਂ। ਕਈ ਅਮ੍ਰੀਕਨਾਂ ਨੇ ਮੈਨੂੰ ਇਹ ਆਖਿਆ ਸੀ ਕਿ ਉਹ ਇਸ ਕਿਤਾਬ ਨੂੰ ਆਪਣੀ ਅੰਜੀਲ ਸਮਝਣ ਲੱਗ ਪਏ ਹਨ।
ਦਸ ਵਰ੍ਹੇ ਪਿਛੋਂ ਮੈਂ ਇਸ ਦਾ ਥੋੜ੍ਹਾ ਥੋੜ੍ਹਾ ਭਾਗ ਪ੍ਰੀਤ-ਲੜੀ ਵਿਚ ਪ੍ਰਕਾਸ਼ਤ ਕੀਤਾ। ਮੈਂ ਖੁਸ਼ ਹਾਂ ਕਿ ਪ੍ਰੀਤ-ਲੜੀ ਦੇ ਪਾਠਕਾਂ ਨੂੰ ਮੇਰਾ ਅਪੂਰਨ ਜਿਹਾ ਅਨੁਵਾਦ ਵੀ ਪਸੰਦ ਆ ਗਿਆ, ਤੇ ਜਦ ਕਿਸੇ ਪਰਚੇ ਵਿਚ "ਏਸ਼ੀਆ ਦੇ ਚਾਨਣ" ਵਿਚੋਂ ਕੁਝ ਨਹੀਂ ਸੀ ਛਪਦਾ, ਪਾਠਕ ਉਤਾਵਲੀਆਂ ਚਿੱਠੀਆਂ ਲਿਖਿਆ ਕਰਦੇ ਸਨ। ਇਸ ਨੂੰ ਪੁਸਤਕ ਦੀ ਸ਼ਕਲ ਵਿਚ ਪ੍ਰਕਾਸ਼ਤ ਕਰਨ ਲਈ ਵੀ ਅਨੇਕਾਂ ਮੰਗਾਂ ਆਈਆਂ।
ਮੈਂ ਚੰਗੀ ਤਰ੍ਹਾਂ ਜਾਣਦਾ ਹਾਂ ਕਿ ਮੈਂ ਸਰ ਆਰਨਲਡ ਦੀ ਡੂੰਘੀ 'ਤੇ ਅਤਿ ਸੁੰਦਰ ਅੰਗ੍ਰੇਜ਼ੀ ਨੂੰ ਓਡੀ ਡੂੰਘੀ ਤੇ ਸੁੰਦਰ ਪੰਜਾਬੀ ਦਾ ਰੂਪ ਨਹੀਂ ਦੇ ਸਕਿਆ। ਇਸ ਦਾ ਇਕ ਕਾਰਨ ਮੇਰੀ ਆਪਣੀ ਅਯੋਗਤਾ ਤੇ ਦੂਜਾ ਪੰਜਾਬੀ ਜ਼ਬਾਨ ਦਾ ਅੰਗ੍ਰੇਜ਼ੀ ਤੇ ਮੁਕਾਬਲੇ ਵਿਚ ਅਜੇ ਬਾਲਪਨ ਤੋਂ ਵੀ ਅਗ੍ਹਾਂ ਨਾ ਟਪਿਆ ਹੋਣਾ ਹੈ।
ਇਹ ਵੀ ਮੈਂ ਮੰਨਦਾ ਹਾਂ ਕਿ ਇਸ ਐਡੀਸ਼ਨ ਨੂੰ ਕੁਝ ਚੰਗਿਆਂ ਜ਼ਰੂਰ ਕੀਤਾ ਜਾ ਸਕਦਾ ਸੀ, ਪਰ ਮੈਨੂੰ ਏਨੀ ਵਿਹਲ ਵੀ ਨਹੀਂ ਮਿਲ ਸਕੀ ਕਿ ਪਰੂਫਾਂ ਵਲ ਵੀ ਧਿਆਨ ਮਾਰ ਸਕਦਾ। ਜਿਸ ਤਰ੍ਹਾਂ ਪ੍ਰੀਤ-ਲੜੀ ਦੇ ਪੰਨਿਆਂ ਵਿਚ ਅਨੁਵਾਦ ਛਪਿਆ ਸੀ, ਉਹੀ ਫੇਰ ਨਕਲ ਕੀਤਾ ਗਿਆ ਹੈ।

ਆਪਣੇ ਸਿਆਣੇ ਪਾਠਕਾਂ ਨੂੰ ਕਿਤਾਬਾਂ ਲਾਭ ਸਹਿਤ ਪੜ੍ਹਨ ਦੀ ਜਾਚ ਦੇ ਸੰਬੰਧ ਵਿਚ ਇਕ ਦੋ ਗਲਾਂ ਆਖਣ ਦੀ ਆਗਿਆ ਮੰਗਦਾ ਹਾਂ। ਮੈਂ ਇਹ ਵੇਖਦਾ ਹਾਂ ਕਿ ਸਾਡੇ ਦੇਸ਼ ਵਿਚ ਮਜ਼੍ਹਬੀ ਖ਼ਾਨਾ-ਬੰਦੀ ਹੋਣ ਕਰ ਕੇ ਅਸੀ ਕਈ ਬੜੀਆਂ ਚੰਗੀਆਂ ਪੁਸਤਕਾਂ ਕੋਲੋਂ ਲਾਭ ਸਿਰਫ਼ ਏਸ ਲਈ ਨਹੀਂ ਉਠਾ ਸਕਦੇ ਕਿ ਉਹ ਕਿਸੇ ਹੋਰ ਮਤ ਦਾ