ਪੰਨਾ:ਏਸ਼ੀਆ ਦਾ ਚਾਨਣ.pdf/147

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ


ਦੂਜਾ ਬਾਂਸਰੀ,ਤੇ ਤੀਜਾ ਸਿਤਾਰ ਟੁਣਕਾਂਦਾ ਸੀ।
ਹਸਦੇ ਖੇਡਦੇ ਉਹ ਕਿਸੇ ਤਿਉਹਾਰ ਤੇ ਜਾਂਦੇ ਸਨ,
ਨਿਕੇ ਕਣਕ-ਰੰਗੇ ਪੈਰਾਂ ਉਤੇ ਘੁੰਗਰੀਆਂ ਛਣਕਦੀਆਂ ਸਨ,
ਚੂੜੀਆਂ ਤੇ ਬਾਜ਼ੂਬੰਦ ਬਾਹਾਂ ਉਤੇ ਖੜਕਦੇ ਸਨ,
ਸਿਤਾਰ ਵਾਲਾ ਪਿੱਤਲ ਦੀਆਂ ਤਾਰਾਂ ਟੁਣਕਾਂਦਾ ਸੀ,
ਤੇ ਇਕ ਕੁੜੀ ਗਾਉਂਦੀ ਸੀ:

"ਨਚਣ ਦਾ ਸੁਆਦ ਓਦੋਂ ਜਦੋਂ ਸਿਤਾਰ ਸਰ ਹੋਵੇ,
ਸੋ, ਛਿੱਕ ਤਾਰਾਂ,ਨਾ ਉੱਚੀਆਂ ਤੇ ਨਾ ਝਿਕੀਆਂ!
ਤੇ ਅਸੀ ਮਨੁੱਖ ਦੇ ਦਿਲ ਨਚਾ ਦੇਈਏ!

ਬਹੁ-ਛਿੱਕੀ ਤਾਰ ਟੁਟੇ,ਤੇ ਰਾਗ ਉਡ ਜਾਵੇ;
ਸੋ,ਛਿਕ ਤਾਰਾਂ,ਨਾ ਉੱਚੀਆਂ ਤੇ ਨਾ ਝਿੱਕੀਆਂ!

ਏਉਂ ਉਹ ਨਾਚ-ਕੁੜੀ ਬਾਂਸਰੀ ਤੇ ਸਿਤਾਰ ਨਾਲ ਗੌਂਦੀ,
ਤੇ ਰੰਗੀ ਹੋਈ ਤਿੱਤਰੀ ਵਾਂਗੂੰ,ਜੰਗਲ ਦੇ ਇਕ ਪਹੇ ਤੋਂ ਦੂਜੇ ਪਹੇ ਉਤੇ
ਨਚਦੀ ਜਾਂਦੀ ਸੀ। ਉਹਨੂੰ ਕੀ ਪਤਾ ਉਹਦੇ ਪ੍ਰਸੰਨ ਵਾਕ
ਉਸ ਪੂਜਯ ਦੇ ਕੰਨੀਂ ਪੈਂਦੇ ਸਨ,ਜਿਹੜਾ ਮਗਨ,
ਅੰਜੀਰ ਦੇ ਬਿ੍ਛ ਹੇਠਾਂ ਰਸਤੇ ਦੇ ਨਾਲ ਬੈਠਾ ਸੀ।
ਪਰ ਬੁੱਧ ਨੇ ਆਪਣਾ ਚੌੜਾ ਮਸਤਕ ਚੁੱਕਿਆ
ਜਦੋਂ ਉਹ ਕੋਲੋਂ ਦੀ ਲੰਘੀਆਂ,ਤੇ ਬੋਲਿਆ,
"ਮੂਰਖ ਕਦੇ ਸਿਆਣਿਆਂ ਨੂੰ ਸਿਖਿਆ ਦੇਂਦੇ ਹਨ;
ਮੈਂ ਇਸ ਜਿੰਦੜੀ ਦੀ ਤਾਰ ਨੂੰ ਬਹੁਤ ਛਿੱਕਿਆ ਹੈ,
ਚਾਂਹਦਾ ਹਾਂ ਕੋਈ ਮੁਕਤੀ ਦਾ ਰਾਗ ਛੇੜਾਂ।
ਮੇਰੀਆਂ ਅੱਖਾਂ ਵਿਚ ਹੁਣ ਜੋਤ ਨਹੀਂ ਰਹੀ,ਤੇ ਮੈਨੂੰ ਸਚਾਈ ਲੱਭੀ ਹੈ;

੧੨੧