ਪੰਨਾ:ਏਸ਼ੀਆ ਦਾ ਚਾਨਣ.pdf/143

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਛੇਵੀਂ ਪੁਸਤਕ

    ਉਹ ਥਾਂ ਜੇ ਵੇਖਣੀ ਹੋਵੇ ਜਿਥੇ ਚਾਨਣ ਓੜਕ ਪ੍ਰਗਟਿਆ ਸੀ, "ਤਾਂ "ਹਜ਼ਾਰ-ਬਾਗ"ਦੇ ਉੱਤਰ-ਪੂਰਬ ਵਲ ਜਾਓ, ਗੰਗਾ ਦੀ ਵਾਦੀ ਕੋਲੋਂ, ਸਾਵੀਆਂ ਪਹਾੜੀਆਂ ਦੇ ਪੈਰਾਂ ਵਿਚ, ਜਿਥੋਂ ਨਦੀਆਂ ਦੀ ਜੋੜੀ ਨਿਕਲਦੀ ਹੈ, ਨੀਲਾਜਨ ਤੇ ਮੋਹਿਨਾ; ਉਹਨਾਂ ਦੇ ਨਾਲ ਤੁਰੀ ਜਾਓ, ਸੰਸਾਰ ਤੇ ਬੀਰ ਦੇ ਜੰਗਲਾਂ ਬਾਈਂ, ਮਹੂਆ ਬ੍ਰਿੱਛਾਂ ਦੇ ਹੇਠੋਂ ਦੀ, ਫੇਰ ਖੁਲ੍ਹੇ ਮੈਦਾਨ ਵਿਚ, ਜਿੱਥੇ ਦੋਵੇਂ ਉੱਜਲੀਆਂ ਭੈਣਾਂ ਫਲਗੂ ਦੇ

ਪਾਟ ਵਿਚ ਮਿਲਦੀਆਂ ਹਨ, ਜਿਹੜਾ ਪਥਰੀਲੇ ਕੰਢਿਆਂ ਵਿਚੋਂ ਦੀ ਵਗਦਾ ਗਯਾ ਤੇ ਬਰਾਬਰ ਦੀਆਂ ਲਾਲ ਪਹਾੜੀਆਂ ਕੋਲ ਜਾਂਦਾ ਹੈ। ਏਸ ਦਰਿਆ ਦੇ ਲਾਗੇ ਇਕ ਬੰਜਰ ਕੰਡਹਿਲੀ ਧਰਤੀ ਹੈ, ਉਰੁਵੇਲਯਾ ਓਦੋਂ ਉਹਨੂੰ ਆਖਦੇ ਸਨ, ਇਹਦੇ ਪਰਲੇ ਸਿਰੇ ਉੱਤੇ ਇਕ ਬਨ ਦੀਆਂ ਸਮੁੰਦਰ-ਸਾਵੀਆਂ ਕਲਗੀਆਂ ਸ਼ਮਾਨੇ ਲਹਿ ਲਹਿ ਕਰਦੀਆਂ

ਸਨ, ਹੇਠਾਂ ਸੰਘਣੇ ਘਾਂਆਂ ਵਿਚੋਂ ਜਲ ਲੁਕ ਕੇ ਵਗਦਾ ਸੀ, ਜਿਸਦੇ ਉਤੇ ਚਿੱਟੇ ਨੀਲੇ ਕਮਲ-ਫੁਲਾਂ ਦੇ ਟਿਮਕੜੇ ਸਨ ਤੇ ਜਿਸਦੇ ਵਿਚ ਕਛੂਏ ਤੇ ਮੱਛੀਆਂ ਨਚਦੇ ਸਨ।

੧੧੭