ਪੰਨਾ:ਏਸ਼ੀਆ ਦਾ ਚਾਨਣ.pdf/140

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਅਪਾਰ ਤਰਸ ਆਇਆ ਤੇ ਉਹਨਾਂ ਸੋਚਿਆ:"ਏਸ ਜੰਗਲੀ ਮਾਸ-ਅਹਾਰਣ ਨੂੰ ਸਹਾਇਤਾ ਦੇਣ ਦਾ ਇਕੋ ਹੀ ਅਪਰਾਲਾ ਹੈ, . . ਸੂਰਜ ਅਸਤ ਹੋਣ ਤੋਂ ਪਹਿਲਾਂ ਹੀ ਇਹ ਸਾਰੇ ਮਰ ਜਾਣਗੇ; ਕੋਈ ਜਿਉਂਦਾ ਦਿਲ ਇਹਨਾਂ ਉਤੇ ਤਰਸ ਨਹੀਂ ਕਰੇਗਾ। ਪਰ ਜੇ ਮੈਂ ਇਹਨਾਂ ਦੀ ਖੁਰਾਕ ਬਣ ਜਾਵਾਂ, ਸਿਵਾ ਮੇਰੇ ਕਿਸਦੀ ਹਾਨੀ ਹੈ, ਤੇ ਪ੍ਰੇਮ ਨੂੰ ਆਪਣੀ ਅੰਤਮ ਹਦ ਤਕ ਪਹੁੰਚਣ ਵਿਚ ਵੀ ਕੀ ਹਾਨੀ ਹੈ?" ਇਹ ਕਹਿ ਕੇ ਬੁਧ ਨੇ ਖੜਾਵਾਂ ਤੇ ਡੰਡਾ ਇਕ ਪਾਸੇ ਰਖ ਦਿਤੇ, ਜਨੇਊ, ਸਾਫਾ, ਤੇ ਕਪੜੇ ਲਾਹ ਦਿਤੇ, ਤੇ ਝਾੜੀ ਦੇ ਉਹਲਿਉਂ ਨਿਕਲ ਕੇ ਰੇਤ ਉਤੇ ਆ ਗਏ, ਤੇ ਆਖਿਆ: "ਹੇ-ਮਾਤਾ, ਲੈ ਇਹ ਤੇਰੇ ਲਈ ਭੋਜਨ ਹੈ।" ਮਰਦੇ ਪਸ਼ੂ ਨੇ ਚੀਕ ਮਾਰੀ, ਬਚਿਆਂ ਤੋਂ ਕੁਦ ਕੇ, ਰਜ਼ਾਮੰਦ ਸ਼ਿਕਾਰ ਨੂੰ ਭੋਂ ਉਤੇ ਢਾ ਲਿਆ, ਨਹੁੰਆਂ ਦਿਆਂ ਡਿੱਗਿਆਂ ਚਾਕੂਆਂ ਨਾਲ ਉਹਦਾ ਮਾਸ ਪਾੜ ਖਾਧਾ, ਤੇ ਉਹਦੇ ਪੀਲੇ ਦੰਦ ਲਹੂ ਨਾਲ ਨਹਾਤੇ ਗਏ; ਸ਼ੇਰਨੀ ਦਾ ਫੂਕਦਾ ਸਾਹ ਨਿਡਰ ਪ੍ਰੇਮ ਦੇ ਅੰਤਮ ਹਉਕੇ ਨਾਲ ਰਲ ਮਿਲ ਗਿਆ।

ਏਡਾ ਚੌੜਾ ਹਿਰਦਾ ਸਾਡੇ ਭਗਵਾਨ ਦਾ ਉਦੋਂ ਹੁੰਦਾ ਸੀ, ਹੁਣ ਕੋਈ ਨਵੀਂ ਗਲ ਨਹੀਂ ਸੀ, ਜਦੋਂ ਰੱਬੀ ਤਰਸ ਨਾਲ ਉਹਨਾਂ ਨੇ ਦੇਵਤਿਆਂ ਦੀ ਜ਼ਾਲਮ ਪੂਜਾ ਵਰਜ ਦਿੱਤੀ। ਤੇ ਰਾਜੇ ਬਿੰਬਸਾਰ ਨੇ ਭਗਵਾਨ ਅਗੇ ਬੜੀ ਪ੍ਰਾਰਥਨਾ ਕੀਤੀ। ਉਹਨਾਂ ਦੇ ਰਾਜ-ਜਨਮ ਤੇ ਮਨੋਰਥ ਦਾ ਪਤਾ ਕਰ ਕੇ_

੧੧੪