ਪੰਨਾ:ਏਸ਼ੀਆ ਦਾ ਚਾਨਣ.pdf/135

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਵਲ "ਮੈਂ- ਮੈਂ"ਕਰਦੀਆਂ ਜਾਂਦੀਆਂ ਨੇ, ਜੀਕਰ ਇਹ ਬੇ-ਜ਼ਬਾਨ ਪਸ਼ੂ ਜਿਹੜੇ ਹੈਣ ਉਹਨਾਂ ਦੇ ਹੀ ਸਾਕ ਸੈਣ!"

    ਤਦ ਕਿਸੇ ਨੇ ਰਾਜੇ ਨੂੰ ਆਖਿਆ, "ਏਥੇ ਇਕ ਪੂਜਯ ਤਿਆਗੀ ਆਇਆ ਹੈ, ਉਸ ਇੱਜੜ ਨੂੰ ਨਾਲ ਲਿਆਇਆ ਹੈ, ਜਿਹੜਾ ਤੁਸਾਂ ਅੱਜ ਭੇਟ ਚੜ੍ਹਾਨ ਲਈ ਮੰਗਾਇਆ ਹੈ।"

ਰਾਜਾ ਆਪਣੇ ਪੂਜਾ-ਕਮਰੇ ਵਿਚ ਖੜੋਤਾ ਸੀ, ਦੁਪਾਸੀਂ ਚਿੱਟੇ ਚੋਲਿਆਂ ਵਾਲੇ ਬ੍ਰਾਹਮਣ ਮੰਤਰ ਉਚਾਰ ਰਹੇ ਸਨ, ਤੇ ਵਿਚਲੇ ਹਵਨ ਕੁੰਡ ਵਿਚ ਅਹੂਤੀਆਂ ਪਾ ਕੇ ਅਗਨੀ ਨੂੰ ਪ੍ਰਜੂਲਤ ਕਰ ਰਹੇ ਸਨ। ਸੁਗੰਧਤ ਲੱਕੜੀਆਂ ਵਿਚੋਂ ਰੌਸ਼ਨ ਜੀਭਾਂ ਲਟ ਲਟ ਕਰਦੀਆਂ ਸਨ। ਪਚਾਕੇ ਮਾਰਦੀਆਂ, ਕੁੰਡਲ ਬਣਾਂਦੀਆਂ, ਜਦੋਂ ਘਿਉ, ਸਮਿੱਗ੍ਰੀ ਤੇ ਸੋਮ-ਰਸ, . ਦੀਆਂ ਦਾਤਾਂ ਨੂੰ ਚਟਦੀਆਂ। ਤੇ ਏਸ ਢੇਰ ਦੇ ਦੁਆਲੇ ਇਕ ਗਾੜ੍ਹੀ ਲਾਲ ਨਦੀ ਹੌਲੀ ਤੁਰਦੀ, ਰੇਤ ਵਿਚ ਚੁਸੀਂਦੀ, ਪਰ ‘‘ਮੈਂ-ਮੈਂ’’ ਕੁਰਲਾਂਦੇ ਮਜ਼ਲੂਮਾਂ ਦੇ ਲਹੂ ਨਾਲ ਵਹਿੰਦੀ ਜਾਂਦੀ ਸੀ। ਇਕ ਲੰਮਾ ਪਾਇਆ ਸੀ, ਚਿਤ੍ਰ ਮਿਤ੍ਰਾ ਬਕਰਾ, ਲੰਮੇ ਸਿਝ ਵਾਲਾ, ਮੁੰਜ ਨਾਲ ਉਹਦਾ ਸਿਰ ਪਿਛਾਂਹ ਬੱਧਾ ਸੀ, ਤੇ ਖਿਚੀ ਪੌਣ ਉਤੇ ਇਕ ਬ੍ਰਹਿਮਣ ਛੁਰੀ ਫੇਰਦਾ ਸੀ ਤੇ ਆਂਹਦਾ ਸੀ: "ਇਹ, ਭਿਆਨਕ ਦੇਵਤਿਓ, ਬਿੰਬਸਾਰ ਵਲੋਂ ਕਈ ਯਜਨਾ ਦੀ ਮਹਾ-ਭੇਟ ਦਿੱਤੀ ਜਾ ਰਹੀ ਹੈ: ਲਹੂ ਦੀਆਂ ਛੂਟਦੀਆਂ ਧਾਰਾਂ ਵੇਖ ਕੇ ਖੁਸ਼ ਹੋਵੇ,

૧૦

੧੦੯