ਪੰਨਾ:ਏਸ਼ੀਆ ਦਾ ਚਾਨਣ.pdf/130

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਆਜੜੀਆਂ ਉੱਤਰ ਦਿਤਾ: "ਸਾਨੂੰ ਰਾਜੇ ਨੇ ਭੇਜਿਆ ਸੀ, ਸੌ ਬਕਰਾ ਤੇ ਸੌ ਭੇਡਾਂ ਕੁਰਬਾਨੀ ਲਈ ਲਿਆਵੀਏ, ਅਜ ਰਾਤੀਂ ਦੇਵਤਿਆਂ ਦੀ ਪੂਜਾ ਲਈ ਇਹਨਾਂ ਦੇ ਸਿਰ ਕੱਟੇ ਜਾਣਗੇ।’’ ਤਦ ਭਗਵਾਨ ਬੋਲੇ "ਮੈਂ ਵੀ ਤੁਹਾਡੇ ਨਾਲ ਜਾਵਾਂਗਾ।" ਸਬਰ ਨਾਲ ਲੇਲੇ ਨੂੰ ਚੁਕੀ, ਆਜੜੀਆਂ ਦੇ ਨਾਲ ਧੁਪ ਧੂੜ ਵਿਚ ਉਹ ਤੁਰਦੇ ਗਏ, ਤੇ ਬੂਥੀ ਚੁਕ ਚੁਕ ਵਿੰਹਦੀ ਭੇਡ ਉਹਨਾਂ ਦੀਆਂ ਲੱਤਾਂ ਨਾਲ"ਮੈਂ ਮੈਂ" ਕਰਦੀ ਸੀ।

ਜਦੋਂ ਉਹ ਦਰਿਆ ਦੇ ਕੰਢੇ ਉਤੇ ਪੁਜੇ; ਇਕ ਮੁਟਿਆਰ, ਘੁੱਗੀ-ਨੈਣਾਂ, ਤੇ ਅੱਥਰੂ-ਭਿੱਜੇ ਮੂੰਹ ਵਾਲੀ ਨੇ, ਹੱਥ ਚੁਕ ਕੇ ਤੇ ਸਿਰ ਨੀਵਾਂ ਕਰ ਕੇ ਪ੍ਰਨਾਮ ਕੀਤਾ: "ਭਗਵਾਨ! ਤੁਸੀ ਓਹੀ ਹੋ", ਉਸ ਆਖਿਆ, "ਜਿਨ੍ਹਾਂ ਕਲ੍ਹ ਉਸ ਅੰਜੀਰ-ਬਨ ਵਿਚ ਮੇਰੇ ਉਤੇ ਤਰਸ ਕੀਤਾ ਸੀ, ਜਿੱਥੇ ਮੈਂ ਇਕੱਲੀ ਰਹਿੰਦੀ ਤੇ ਆਪਣੇ ਬੱਚੇ ਨੂੰ ਪਾਲਦੀ ਸਾਂ, ਪਰ ਫੁੱਲਾਂ ਵਿਚਾਲੇ ਖੇਡਦੇ ਨੇ ਇਕ ਸੱਪ ਨੂੰ ਫੜ ਲਿਆ, ਜਿਹੜਾ ਉਹਦੀ ਵੀਣੀ ਦੁਆਲੇ ਲਿਪਟ ਗਿਆ, ਉਹ ਹਸਦਾ ਸੀ, ਉਸ ਬੇ-ਪ੍ਰੀਤ ਸਾਥੀ ਦਾ ਮੂੰਹ ਖੋਲ੍ਹ ਖੋਲ੍ਹ ਉਹਦੀ ਦੁਸ਼ਾਖੀ ਜੀਭ ਨੂੰ ਛੇੜਦਾ ਸੀ | ਪਰ ਸ਼ੋਕ, ਦੂਏ ਪਲ ਉਹ ਪੀਲਾ ਹੋ ਗਿਆ, ਸੁੰਨ ਹੋ ਗਿਆ, ਨਾ ਖੇਡਦਾ ਸੀ, ਨਾ ਛਾਤੀ ਨੂੰ ਮੂੰਹ ਮਾਰਦਾ ਸੀ। ਕਿਸੇ ਆਖਿਆ, "ਵਿਸ ਚੜ੍ਹ ਗਈ" ਦੂਜੇ ਆਖਿਆ, "ਇਹ ਮਰ ਜਾਇਗਾ।"ਪਰ ਮੈਂ ਉਸ ਮਹਿਗੇ ਪੁਤਰ ਨੂੰ ਹਥੋਂ ਨਹੀਂ ਸਾਂ ਦੇ ਸਕਦੀ, ਉਹਨਾਂ ਕੋਲੋਂ ਦਾਰੂ ਮੰਗਦੀ ਸਾ। ਜਿਹੜਾ ਉਹਦੀਆਂ ਅੱਖਾਂ ਵਿਚ

੧੦੪