ਪੰਨਾ:ਏਸ਼ੀਆ ਦਾ ਚਾਨਣ.pdf/129

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਭਗਵਾਨ ਇਹ ਕਹਿ ਰਹੇ ਸਨ,
ਕਿ ਪਹਾੜੀ ਉਤੋਂ ਪੈਰਾਂ ਦੀ ਟਾਪ ਨਾਲ ਧੂੜ ਉਡੀ,
ਚਿੱਟੇ ਬਕਰੇ ਤੇ ਕਾਲੀਆਂ ਭੇਡਾਂ ਵਲਵੇਂ ਰਾਹ ਉਤੋਂ
ਘਾ ਬਰੂਟ ਨੂੰ ਮੂੰਹ ਮਾਰਦੇ ਹੌਲੀ ਹੌਲੀ ਤੁਰੀ ਆਉਂਦੇ ਸਨ,
ਕਦੀ ਲਿਸ਼ਕਦੇ ਪਾਣੀ ਜਾਂ ਪਲਮਦੀਆਂ ਜੰਗਲੀ ਅੰਜੀਰਾਂ ਵਲ
ਦੌੜ ਜਾਂਦੇ ਸਨ! ਪਰ ਹਮੇਸ਼ਾਂ ਜਦੋਂ ਉਹ ਰਾਹੋਂ ਕੁਰਾਹ ਜਾਂਦੇ
ਆਜੜੀ ਕੂਕਦੇ ਜਾਂ ਗੁਲੇਲ ਮਾਰਦੇ,
ਤੇ ਮੂਰਖ ਇੱਜੜ ਨੂੰ ਰਾਹੋਂ ਰਾਹ ਤੋਰੀ ਜਾਂਦੇ।
ਇੱਜੜ ਵਿਚ ਇਕ ਭੇਡ ਦੋ ਲੇਲਿਆਂ ਵਾਲੀ ਸੀ,
ਇਕ ਕਿਸੇ ਸਟ ਨਾਲ ਲੰਘੜਾਂਦਾ, ਪਿਛੇ ਲਹੂ ਵਗਦਿਆਂ ਤੁਰਦਾ,
ਦੂਜਾ ਅੱਗੇ ਫੁਦਕਦਾ ਜਾਂਦਾ,
ਤੇ ਚਿੰਤਾਤ੍ਰ ਮਾਂ ਕਦੇ ਅਗਾਂ ਦੌੜਦੀ ਕਦੇ ਪਿਛਾਂਹ
ਇਕ ਨੂੰ ਸੰਭਾਲਦੀ, ਦੂਜੇ ਦੇ ਗੁਆਚਣੋ ਡਰਦੀ;
ਜਿਸ ਨੂੰ ਵੇਖ ਕੇ ਭਗਵਾਨ ਦਾ ਚਿਤ ਭਰ ਆਇਆ
ਤੇ ਉਹਨਾਂ ਲੰਝੇ ਲੇਲੇ ਨੂੰ ਮੋਢਿਆਂ ਉਤੇ ਪਾ ਲਿਆ
ਆਖ ਕੇ "ਵਿਚਾਰੀ ਮਾਤਾ, ਸ਼ਾਂਤੀ ਰਖ!
ਜਿਧਰ ਨੂੰ ਜਾਏਂਗੀ ਮੈਂ ਸਾਂਭ ਕੇ ਇਹਨੂੰ ਲੈ ਆਵਾਂਗਾ;
ਇਕ ਹੈਵਾਨ ਦਾ ਰੰਜ ਦੂਰ ਕਰ ਸਕਣਾ
ਉਹਨਾਂ ਗੁਫ਼ਾਂ ਵਿਚ ਪ੍ਰਾਰਥਨਾ ਕਰਦੇ ਸੰਤਾਂ
ਨਾਲ ਬਹਿ ਕੇ ਦੁਨੀਆ ਦੇ ਰੰਜਾਂ ਨੂੰ ਵਿਚਾਰਨ
ਨਾਲੋਂ ਕੁਝ ਘਟ ਨਹੀਂ।"

"ਪਰ"ਉਹਨਾਂ ਆਜੜੀਆਂ ਨੂੰ ਆਖਿਆ "ਮਿੱਤਰੋ!
ਕਿੱਥੇ ਸਿੱਖਰ ਦੁਪਹਿਰੀਂ ਤੁਸੀ ਇੱਜੜ ਹੱਕੀ ਜਾਂਦੇ ਹੋ,
ਲੋਕ ਸੰਝ ਵੇਲੇ ਭੇਡਾਂ ਨੂੰ ਘਰੀਂ ਲਿਜਾਂਦੇ ਹਨ?"

੧੦੩