ਪੰਨਾ:ਏਸ਼ੀਆ ਦਾ ਚਾਨਣ.pdf/124

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਤਾਲੂ ਧੁਪ ਨਾਲ ਸੜੇ ਹੋਏ, ਅੱਖਾਂ ਚੁੰਨ੍ਹੀਆਂ ਹੋਈਆਂ; ਪੱਠੇ ਸੁ਼ੱਕ ਹੋਏ, ਚਿਹਰੇ ਐਊਂ ਲਿੱਸੇ ਤੇ ਲੱਥੇ ਹੋਏ, ਜਿਉਂ ਪੰਜਾਂ ਦਿਨਾਂ ਤੇ ਕਤਲ ਕੀਤੇ ਆਦਮੀਆਂ ਦੇ; ਏਥੇ ਇਕ ਧੂੜ ਵਿਚ ਬੈਠਾ ਸੀ, ਜਿਹੜਾ ਰੋਜ਼ ਹਜ਼ਾਰ ਦਾਣੇ ਬਾਜਰੇ ਦੇ ਗਿਣਦਾ ਸੀ, ਤੇ ਇਕ ਇਕ ਕਰ ਕੇ ਭੁੱਖੇ ਸਬਰ ਨਾਲ ਖਾਂਦਾ ਸੀ ਤੇ ਏਸ ਤਰਾਂ ਭੁੱਖਾ ਮਰਦਾ ਸੀ; ਓਥੇ ਇਕ ਹੋਰ ਆਪਣੀ ਦਾਲ ਵਿਚ ਕੌੜੇ ਪੱਤੇ ਘੋਟਦਾ ਸੀ ਕਿ ਜੀਭ ਨੂੰ ਸੁਆਦਾਂ ਤੋਂ ਹਟਾਵੇ: ਉਸ ਤੋਂ ਅੱਗੇ ਇਕ ਨਾ-ਮੁਰਾਦ ਸੰਤ ਬੈਠਾ ਸੀ ਜਿਸ ਨੇ ਅੱਖਾਂ, ਜੀਭ, ਇੰਦਰੀ, ਲੱਤਾਂ ਸਭ ਵੱਢ ਦਿੱਤੀਆਂ ਸਨ; • ਸਰੀਰ ਨੂੰ ਮਨ ਨਾਲੋਂ ਇਸ ਤਰ੍ਹਾਂ ਨਖੇੜਿਆ ਸੀ, ਕੇਵਲ ਕਸ਼ਟ ਸਹਾਰਨ ਦਾ ਸਦਕਾ ਤੇ ਉਸ ਆਨੰਦ ਦੀ ਪ੍ਰਾਪਤੀ ਲਈ ਜਿਹੜਾ ਪੂਜਯ ਗ੍ਰੰਥਾਂ ਵਿਚ ਲਿਖਿਆ ਹੈ,, ਉਹ ਕਸ਼ਟ ਜਿਹੜੇ ਘੱਲਣ ਵਾਲੇ ਦੇਵਤਿਆਂ ਨੂੰ ਸ਼ਰਮਾਂਦੇ, ਤੇ ਮਨੁੱਖ ਨੂੰ ਉਹ ਦੁਖੜੇ ਸਹਾਰਨ ਦੇ ਯੋਗ ਬਣਾਂਦੇ, ਜਿਹੜੇ ਨਰਕ ਵੀ ਦੇਣੋ ਆਤਰ ਹੋਵੇ।

ਇਹਨਾਂ ਨੂੰ ਸ਼ੋਕ ਨਾਲ ਤੱਕ ਕੇ ਭਗਵਾਨ ਨੇ ਇਕ ਨੂੰ ਆਖਿਆ, ਜਿਦ੍ਹਾ ਮੁਖ ਨਿਰਾ ਦੁਖ-ਰੂਪ ਸੀ: "ਹੇ ਹਠੀ ਮਹਾਤਮਾ, ਜਿੰਨੇ ਮਹੀਨਿਆਂ ਤੋਂ ਮੈਂ ਏਸ ਪਹਾੜੀ ਉਤੇ ਰਹਿੰਦਾ ਹਾਂ - ਮੈਂ ਜਿਹੜਾ ਸਤਿ ਨੂੰ ਢੂੰਡ ਰਿਹਾ ਹਾਂ - ਏਥੇ ਆਪਣੇ ਭਰਾਵਾਂ ਨੂੰ ਤੇ ਆਪ ਨੂੰ ਸੈ-ਸਹੇੜੇ ਕਸ਼ਟਾਂ ਨਾਲ ਪੀੜਤ ਵੇਖ ਕੇ ਆਪ ਮੁਹਾਰੇ ਤਰਸ ਨਾਲ ਪੁੱਛਦਾ ਹਾਂ ਕਿ ਕਿਉਂ ਆਪ ਦੁਖੀ ਜਿੰਦੜੀ ਨੂੰ ਏਸ ਤਰ੍ਹਾਂ ਹੋਰ ਦੁਖਾਂਦੇ ਹੋ?"

੯੮