ਪੰਨਾ:ਏਸ਼ੀਆ ਦਾ ਚਾਨਣ.pdf/122

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਉਹਨਾਂ ਦਾ ਈਸ਼ਵਰੀ ਮੁਖ ਤੇ ਮਗਨ ਅੱਖਾਂ ਵੇਖ ਕੇ;
ਤੇ ਮਾਵਾਂ ਜਦੋਂ ਸਾਡੇ ਭਗਵਾਨ ਨੂੰ ਜਾਂਦਿਆਂ ਵੇਖਦੀਆਂ
ਆਪਣੇ ਬੱਚਿਆਂ ਨੂੰ ਚਰਨ ਚੁੰਮਣ ਲਈ ਆਖਦੀਆਂ
ਤੇ ਖ਼ਫਣੀ ਦੀ ਕੰਨੀ ਨੂੰ ਅੱਖਾਂ ਨਾਲ ਲਾਣ ਲਈ
ਜਾਂ ਦੌੜਕੇ ਕਰਮੰਡਲ ਭਰਨ, ਦੁਧ ਤੇ ਪਰਸ਼ਾਦੀਆਂ ਲਿਆਉਣ ਲਈ।
ਤੇਕਈ ਵਾਰੀ ਜਦੋਂ ਉਹਕੋਮਲ ਚਿਹਲਕੇ ਪੈਰਾਂਨਾਲਵਿਚਰਦੇ ਹੁੰਦੇ,
ਰੱਬੀ ਤਰਸ ਨਾਲ ਰੱਤੇ ਹੋਏ, ਉਹਨਾਂ ਲਈ ਚਿੰਤਾਤ੍ਰ
ਜਿਨਾਂ ਦੀ ਪਛਾਣ ਕੋਈ ਛੁਟ ਏਸ ਦੇ ਕਿ ਉਹ ਕਾਦਰ ਦੀ ਕੁਦਰਤ
ਹਨ,
ਕਿਸੇ ਕੁਮਾਰੀ ਦੀਆਂ ਕਾਲੀਆਂ ਹਰਾਨ ਅੱਖਾਂ
ਅਚਾਨਕ ਪ੍ਰੀਤ ਤੇ ਡੂੰਘੀ ਪੂਜਾ ਨਾਲ ਭਰੀਆਂ
ਉਸ ਰਾਜਸੀ ਸੂਰਤ ਉਤੇ ਟਿਕਦੀਆਂ, ਤੇ ਉਹਨੂੰ ਜਾਪਦਾ
ਜਿਵੇਂ ਉਹਦੇ ਅਤਿ ਕੋਮਲ ਸੁਪਨੇ ਸੱਚੇ ਹੋ ਗਏ,
ਤੇ ਫ਼ਾਨੀ ਹੁਸਨ ਨਾਲੋਂ ਸੁਹਣੇਰਾ ਦ੍ਰਿਸ਼ ਉਹਦੀ ਹਿੱਕ ਵਿਚ ਉਮੰਗਾਂ
ਛੇੜਦਾ।
ਪਰ ਉਹ ਕਰਮੰਡਲ ਤੇ ਪੀਲੀ ਖਫ਼ਣੀ ਵਾਲੇ ਅਗ੍ਹਾਂ ਤੁਰਦੇ ਜਾਂਦੇ,
ਕੋਮਲ ਬਚਨਾਂ ਨਾਲ ਦਿਲ ਦੀਆਂ ਦਾਤਾਂ ਦਾ ਮੁੱਲ ਦੇਂਦੇ,
ਤੇ ਆਪਣੀ ਏਕਾਂਤ ਵਿਚ ਮੁੜ ਜਾਂਦੇ
ਪਹਾੜੀ ਉਤੇ ਪੂਜ ਸੰਤਾਂ ਕੋਲ ਬਹਿੰਦੇ,
ਤੇ ਬੁੱਧੀ ਤੇ ਬੁੱਧੀ ਦੇ ਰਸਤਿਆਂ ਵਜੋਂ ਸੁਣਦੇ ਤੇ ਪੁਛਦੇ।
ਰਤਨਾ ਗਿਰੀ ਦੇ ਸ਼ਾਂਤੀ ਭਰਪੂਰ ਬੇਲਿਆਂ ਤੇ
ਗੁਫ਼ਾ ਦੇ ਵਿਚਾਲੇ, ਸ਼ਹਿਰੋਂ ਪਰੇ,
ਕੁਝ ਸਾਧੂ ਉਤਰੇ ਹੋਏ ਸਨ, ਜਿਹੜੇ
ਸਰੀਰ ਨੂੰ ਆਤਮਾ ਦਾ ਦੁਸ਼ਮਨ ਸਮਝਦੇ ਸਨ,

੯੬