ਪੰਨਾ:ਏਸ਼ੀਆ ਦਾ ਚਾਨਣ.pdf/117

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਮੇਰੀ ਜੜਾਊ ਪੇਟੀ ਤੇ ਤਲਵਾਰ, ਤੇ ਇਹ
ਮੇਰੇ ਲੰਮੇ ਕੇਸ ਜਿਹੜੇ ਮੈਂ ਤਲਵਾਰ ਦੀ ਲਿਸ਼ਕਦੀ ਧਾਰ
ਨਾਲ ਮੱਥੇ ਤੋਂ ਜੁਦਾ ਕਰਦਾ ਹਾਂ।
ਰਾਜੇ ਨੂੰ ਸਭ ਕੁਝ ਦੇ ਦੇਣਾ ਤੇ ਆਖਣਾ,
ਸਿਧਾਰਥ ਆਖਦਾ ਸੀ ਕਿ ਸਭ ਕੁਝ ਭੁਲ ਜਾਣਾ,
ਤੇ ਮੈਂ ਦਸ ਗੁਣਾ ਵਧੇਰੇ ਸ਼ਹਿਜ਼ਾਦਾ ਬਣ ਕੇ ਆਵਾਂਗਾ,
ਸ਼ਾਹੀ ਗਿਆਨ ਜਿੱਤ ਕੇ ਆਵਾਂਗਾ,
ਇਕੱਲੀਆਂ ਘਾਲਾਂ ਘਾਲ ਕੇ, ਚਾਨਣ ਲਈ ਕਸ਼ਟ ਸਹਾਰ ਕੇ;
ਤੇ ਜੇ ਮੈਂ ਜਿੱਤ ਗਿਆ, ਤਾਂ ਸਾਰੀ ਧਰਤੀ ਮੇਰੀ ਹੋਵੇਗੀ—
ਮੇਰੀ ਵਿਸ਼ੇਸ਼ ਸੇਵਾ ਕਰਕੇ! — ਆਖਣਾ — ਮੇਰੇ ਪਿਆਰ ਕਰਕੇ!
ਚੂੰਕਿ ਮਨੁੱਖ ਨੂੰ ਆਸ ਮਨੁੱਖ ਵਿਚ ਹੀ ਹੈ,
ਤੇ ਕਿਸੇ ਨੇ ਏਸ ਤਰ੍ਹਾਂ ਨਹੀਂ ਚੂੰਡਿਆ ਜੀਕਰ ਮੈਂ
ਜਿਹੜਾ ਆਪਣੀ ਦੁਨੀਆ ਨੂੰ ਛਡਦਾ ਹਾਂ ਕਿ ਦੁਨੀਆਂ ਨੂੰ ਬਚਾ

ਸਕਾਂ।"

੯੧