ਪੰਨਾ:ਏਸ਼ੀਆ ਦਾ ਚਾਨਣ.pdf/108

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਤੇ ਅਗੋਂ ਸਤਿ ਦੀ ਖੋਜ ਵਿਚ ਆਪਾ ਅਰਪਨ ਕਰ ਦੇਵੇ; ਮੁਕਤੀ ਦਾ ਰਾਜ਼ ਢੂੰਡ ਕੱਢੇ, ਭਾਵੇਂ ਇਹ ਰਾਜ਼ ਨਰਕਾਂ ਵਿਚ ਲੁਕਿਆ ਹੋਵੇ, ਤੇ ਭਾਵੇਂ ਸੁਰਗਾਂ ਵਿਚ ਛਿਪਿਆ ਹੋਵੇ, ਜਾਂ ਅਨ-ਪ੍ਰਗਟਿਆਂ ਸਭ ਦੇ ਨੇੜੇ ਭੌਦਾ ਹੋਵੇ; . ਜ਼ਰੂਰ ਓੜਕ, ਦੂਰ ਸਾਰੇ, ਕਿਸੇ ਥਾਂ, ਉਹਦੀਆਂ ਡੂੰਘ-ਖੋਜਦੀਆਂ ਅੱਖਾਂ ਤੋਂ ਪੜਦਾ ਉੱਠੇਗਾ, ਉਹਦੇ ਪੀੜਤ ਪੈਰਾਂ ਲਈ ਕੋਈ ਰਸਤਾ ਖੁਲੇਗਾ, ਤੇ ਉਹਨੂੰ ਉਹ ਲੱਭੇਗਾ ਜਿਦ੍ਹੇ ਲਈ ਉਸ ਦੁਨੀਆਂ ਗਵਾਈ ਤੇ ਮੌਤ ਉਹਨੂੰ ਆ ਕੇ ਵੇਖੇਗੀ ਮੌਤ ਦਾ ਵਿਜੈਈ। ਇਹ ਮੈਂ ਕਰਾਂਗਾ, ਜਿਹੜਾ ਇਕ ਰਾਜ ਛਡ ਸਕਦਾ ਹਾਂ, ਕਿਉਂਕਿ ਮੈਂ ਰਾਜ ਨੂੰ ਪਿਆਰਦਾ ਹਾਂ, ਕਿਉਂਕਿ ਮੇਰਾ ਦਿਲ ਸਭ ਦੁਖੀ ਦਿਲਾਂ ਦੀ ਹਰ ਧੜਕਣ ਨਾਲ ਧੜਕਦਾ ਹੈ; ਜਾਣੂ ਅਣਜਾਣੂ, ਇਹ ਜਿਹੜੇ ਮੇਰੇ ਹਨ ਤੇ ਉਹ ਜਿਹੜੇ ਮੇਰੇ ਬਣਨਗੇ, ਤੇ ਕਰੋੜਾਂ ਹੋਰ, ਮੇਰੀ ਏਸ ਕੁਰਬਾਨੀ ਨਾਲ ਬਚਣਗੇ। ਉਹ ਬਲਾਂਦੇ ਤਾਰਿਓ! ਮੈਂ ਆਇਆ ਜੇ! ਉਹ ਸੋਗੀ ਧਰਤੀ! ਤੇਰੇ ਤੇ ਤੇਰਿਆਂ ਲਈ, ਮੈਂ ਆਪਣੀ ਜਵਾਨੀ ਛੱਡਦਾ ਹਾਂ, ਆਪਣਾ ਤਖ਼ਤ, ਆਪਣੇ ਹਰਖ਼, ਆਪਣੇ ਸ਼ਰਨ-ਦਿਨ ਤੇ ਰਾਤਾਂ, ਆਪਣਾ ਸੁਖ-ਮੰਦਰ - ਤੇ ਤੇਰੀਆਂ ਬਾਹਾਂ, ਮਿੱਠੀ ਮਲਕਾਂ! ਜਿਨ੍ਹੰ ਵਿਛੋੜਨਾ ਸਭ ਨਾਲੋਂ ਕਠਿਨ ਹੈ; ਪਰ ਤੈਨੂੰ ਵੀ, ਏਸ ਦੁਨੀਆਂ ਨੂੰ ਬਚਾਂਦਾ ਮੈਂ ਬਚਾਵਾਂਗਾ; . ਤੇ ਉਹ ਜਿਹੜਾ ਤੇਰੇ ਕੋਮਲ ਗਰਭ ਵਿਚ ਹਿਲਦਾ ਹੈ, ਮੇਰਾ ਬੱਚਾ, ਸਾਡੀਆਂ ਪ੍ਰੀਤਾਂ ਦਾ ਲੁਕਿਆ ਗੂੰਚਾ, ਜਿਨੂੰ ਅਸੀਸ ਦੇਣ ਲਈ ਜੇ ਉਡੀਕਾਂ ਤਾਂ ਮੇਰਾ ਮਨ ਢੇ ਪਵੇਗਾ।

੮੨