ਪੰਨਾ:ਏਸ਼ੀਆ ਦਾ ਚਾਨਣ.pdf/104

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਤੋਂ ਲੌਂ !ਅੱਧੀ ਰਾਤ ਦਾ ਚੰਨ ਚਮਕ ਰਿਹਾ ਸੀ ਤੇ ਖਿੱਤੀਆਂ ਜਿਵੇਂ ਰਾਜੇ ਦੇ ਸੁਪਨਿਆਂ ਵਿਚ ਦਿੱਸੀਆਂ, ਮਾਨੋ ਆਖ ਰਹੀਆਂ ਸਨ: ਅੱਜ ਇਹ ਉਹ ਰਾਤ ਹੈ! ਚੁਣ ਤੂੰ ਰਸਤਾ ਵਡਿਆਈ ਜਾਂ ਰਸਤਾ ਚੰਗਿਆਈ ਦਾ: ਸ਼ਾਹਾਂ ਦਾ ਸ਼ਾਹ ਹੋ ਕੇ ਰਾਜ ਕਰਨਾ, ਜਾਂ ਇਕੱਲੇ ਭਟਕਣਾ, ਬੇ-ਤਾਜ, ਬੇ-ਘਰ, ਕਿ ਦੁਨੀਆ ਦਾ ਭਲਾ ਕਰਨਾ।"ਤੇ ਇਸ ਦੇ ਨਾਲ ਹੀ ਉਹ ਪੁਰਾਣੀਆਂ ਹਨੇਰੇ ਦੀਆਂ ਆਵਾਜ਼ਾਂ ਜਦੋਂ ਮਾਨੋ ਦੇਵਤੇ ਪੈਣ ਦੀ ਰਾਹੀਂ ਆ ਕੇ ਬੋਲੇ ਸਨ: ਤੇ ਸਚੀ ਦੇਵਤੇ ਉਸ ਥਾਂ ਦੇ ਗਿਰਦ ਇਕੱਤ੍ਰ ਸਨ ਸਾਡੇ ਭਗਵਾਨ ਨੂੰ ਵੇਂਹਦੇ, ਜਦੋਂ ਉਹ ਲਿਸ਼ਕਦੇ ਤਾਰਿਆਂ ਵਲ ਤੱਕ ਰਿਹਾ ਸੀ।

"ਮੈਂ ਜਾਂਦਾ ਹਾਂ', ਉਸ ਆਖਿਆ; ‘ਘੜੀ ਆ ਗਈ ਹੈ! ਤੇਰੇ ਕੋਮਲ ਲਬ, ਪ੍ਰਿਯ ਸੁਤੀਏ, ਮੈਨੂੰ ਬੁਲਾਂਦੇ ਹਨ। ਉਸ ਵਲ ਜੋ ਦੁਨੀਆ ਨੂੰ ਬਚਾਂਦੀ, ਪਰ ਸਾਨੂੰ ਵਿਛੋੜਦੀ ਹੈ; ਤੇ ਉਸ ਆਕਾਸ਼ ਦੀ ਚੁਪ ਚਾਂ ਵਿਚ ਮੈਂ ਪੜ੍ਹਦਾ ਹਾਂ ਆਪਣਾ ਨਿਸਚਿਤ ਸੁਨੇਹਾ, ਜਿਸਦੇ ਲਈ ਮੈਂ ਆਇਆ ਸਾਂ, ਤੇ ਜਿਸਦੇ ਵਲ ਸਭ ਦਿਵਸ ਰਾਤ ਖੜਦੇ ਰਹੇ; ਕਿਉਂਕਿ ਮੈਂ ਮੁਕਟ ਆਪਣਾ ਨਹੀਂ ਚਾਹੁੰਦਾ, ਉਹ ਸਲਤਨਤਾਂ ਤਿਆਗਦਾ ਹਾਂ, ਜਿਹੜੀਆਂ ਮੇਰੀ ਨੰਗੀ ਤਲਵਾਰ ਦੇ ਲਿਸ਼ਕਾਰੇ ਉਡੀਕਦੀਆਂ ਹਨ: ਮੇਰਾ ਹੱਥ ਖ਼ੂਨੀ ਪਹੀਆਂ ਨਾਲ ਫ਼ਤਹ ਤੋਂ ਫ਼ਤਹ ਵਲ ਨਹੀਂ ਦੌੜੇਗਾ, ਨਾ ਧਰਤੀ ਮੇਰੇ ਨਾਮ ਦੀ ਤਾਰੀਖ਼ ਨਾਲ ਲਾਲ ਹੋਵੇਗੀ! ਮੈਂ ਇਹਦੇ ਰਸਤੇ ਸਬਰ ਤੇ ਬੇ-ਦਾਗ ਪੈਰਾਂ ਨਾਲ ਤੁਰਾਂਗਾ

੭੮