ਪੰਨਾ:ਏਸ਼ੀਆ ਦਾ ਚਾਨਣ.pdf/100

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਤਾਂ ਸ਼ਹਿਰ ਦੀ ਸ਼ਾਨ ਤੁਰ ਜਾਇਗੀ।
' ਤਦ ਵੀ ਕੋਈ ਉਹਨੂੰ ਰੋਕ ਨਾ ਸਕਿਆ। ਮੈਂ ਉੱਚੀ ਰੁੰਨੀ,
ਤੇ ਬਾਹਾਂਉਹਦੇ ਗਲ ਦਵਾਲੇ ਘੁੱਟ ਲਈਆਂ,ਪਰਉਹ ਬੈਲ-ਬਾਦਸ਼ਾਹ
ਅੜਾਇਆ, ਤੇ ਹੌਲੀ ਦਿੱਤੀ ਛੱਡ ਕੇ ਸਿੰਝ ਛੁੜਾ ਲਏ,
ਮੇਰੀ ਗਲਵੱਕੜੀ ਖੋਹਲ ਕੇ, ਰੁਕਾਵਟਾਂ ਟੱਪ ਕੇ
ਰਾਖਿਆਂ ਨੂੰ ਭੋਏਂ ਸੁਟ ਕੇ ਉਹ ਲੰਘ ਗਿਆ।
ਅਗਲਾ ਅਨੋਖਾ ਸੁਪਨਾ ਇਹ ਸੀ: ਚਾਰ ਹਸਤੀਆਂ
ਅਦਭੁਤ, ਨੂਰਾਨੀ ਨੇਤਾਂ ਵਾਲੀਆਂ, ਸੁਹਣੀਆਂ;
ਉਹ ਧਰਤੀ ਦੇ ਰਖਵਾਲੇ ਜਾਪਦੇ ਸਨ, ਜਿਹੜੇ
ਸੁ਼ਮੇਰ ਪਰਬਤ ਉਤੇ ਵੱਸਦੇ ਹਨ; ਤੇ ਉਹ ਅਕਾਸ਼ੋਂ ਉਤਰੇ,
ਨਾਲ ਉਨਾਂ ਦੇ ਅਨੇਕਾਂ ਦੇਵਤੇ ਸਨ,
ਉਹ ਸਾਡੇ ਸ਼ਹਿਰ ਵਿਚੋਂ ਲੰਘੇ, ਜਿਥੇ ਮੈਂ ਵੇਖਿਆ
ਫਾਟਕ ਉਤੇ ਇੰਦਰ ਦਾ ਝੰਡਾ
ਫ਼ਰਫਰਾਇਆ ਤੇ ਡਿੱਗਾ; ਤੇ ਉਹਦੀ ਥਾਂ ਉਠਿਆ
ਇਕ ਅਲੌਕਿਕ ਨਿਸ਼ਾਨ, ਜਿਦਿਆਂ ਵੱਟਾਂ ਚੋਂ
ਸੀਤੇ ਲਾਲ ਅੱਗ ਦੀਆਂ ਲਾਟਾਂ ਵਾਂਗ ਲਿਸ਼ਕੇ;
ਉਹਦੇ ਉਤੇ ਨਵੇਂ ਸ਼ਬਦਾਂ ਵਿਚ ਅੰਕਤ ਸੀ
ਉਹ ਸੁਨੇਹਾ ਜਿਸ ਸਾਰੇ ਜੀਵਾਂ ਨੂੰ ਪ੍ਰਸੰਨ ਕੀਤਾ;
ਤੇ ਪੂਰਬ ਵਲੋਂ ਚੜਦੇ ਸੂਰਜ ਦੀ ਪੌਣ ਵੱਗੀ।
ਜਿਦੇ ਰੁਮਕਿਆਂ ਨੇ ਲਾਲਾਂ-ਜੜੀ ਲਿਖਤ ਨੂੰ ਝੋਲਾ ਦਿੱਤਾ
ਤਾਂ ਕਿ ਸਾਰੀ ਲੁਕਾਈ ਪੜ ਲਵੇ; ਤੇ ਅਚੰਭਾ ਫੁੱਲ-
ਕੀ ਜਾਣਾ ਕਿਹੜੀ ਦੁਨੀਆ ਦੇ, ਝਮ ਝਮ ਵਰਸੇ,
ਰੰਗ ਉਹਨਾਂ ਦੇ ਐਸੇ ਜੈਸੇ ਸਾਡੇ ਬਾਗਾਂ ਵਿਚ ਕਦੇ ਨਹੀਂ ਦਿੱਸੇ।

ਤਦ ਕੰਵਰ ਬੋਲਿਆ: "ਇਹ ਸਭ ਕੁਝ ਮੇਰੀ ਕੰਵਲਾ!

੭੪