ਪੰਨਾ:ਏਕ ਬਾਰ ਕੀ ਬਾਤ ਹੈ - ਚਰਨ ਪੁਆਧੀ.pdf/58

ਇਹ ਸਫ਼ਾ ਪ੍ਰਮਾਣਿਤ ਹੈ

ਬੁੜਾ ਕਿਰਸਾਣ ਅਰ ਉਸਕੇ ਚਾਰ ਪੁੱਤਰ

ਏਕ ਗਰੌਂਂ ਮਾ ਰਹੇ ਤਾ ਏਕ ਬੁੜ੍ਹਾ ਕਿਰਸਾਣ।
ਖੇਤੀ ਪੱਤੀ ਖੂਬ ਥੀ ਚਾਰ ਪੁੱਤ ਥੇ ਜੁਆਨ।
ਜੋ ਆਪੋਚੀ ਝਗੜਦੇ ਨਹੀਂ ਕਰੇਂ ਤੇ ਕੰਮ।
ਡੁੱਬਿਆ ਰਹੇ ਤਾ ਫਿਕਰ ਮਾ ਬੇਚਾਰਾ ਹਰਦਮ।
ਇੱਕ ਦਿਨ ਉਸਨੇ ਆਪਣੇ ਆਪਸ ਬੁਲਾ ਲੀਏ ਛੋਹਰ।
ਦੇ ਕਾ ਹੱਥ ਮਾ ਲੱਕੜੀ ਕਹਾ ਲਗਾਓ ਜੋਰ।
ਚਾਰਾਂ ਨੇ ਔਂਹ ਤੋੜਕਾ ਮਾਰੀਆਂ ਪਰ੍ਹਾਂ ਮਘੇਲ।
ਚਾਰ ਕਾ ਗੱਠਾ ਦੇ ਦੀਆ ਸਬ ਨੂੰ ਦੂਜੀ ਗੇਲ।
ਬਾਰੀ-ਬਾਰੀ ਚਾਰਾਂ ਨੇ ਪੂਰਾ ਲਗਾ ਦਿਆ ਜੋਰ।
ਗੱਠਾ ਜਮਾ ਨਾ ਜਮ੍ਹਕਿਆ ਕੇ ਸਕਣਾ ਤਾ ਤੋੜ?
ਬੂੜੇ ਬਤਾਇਆ ਸਾਰਿਆਂ ਨੂੰ ਇਸ ਬਾਤ ਕਾ ਰਾਜ।
ਕੱਲਾ ਤੋ ਕੱਲਾ ਹੋਆ ਦੋ ਗਿਆਰਾਂ ਮਹਾਰਾਜ।
ਕੱਲੇ ਕੱਲੇ ਜੇ ਰਮ੍ਹੋਗੇ ਤੇ ਖਾਮੋਗੇ ਮਾਰ।
ਕੱਠੇ ਰਮ੍ਹੋਗੇ ਥ੍ਹਾਰਾ ਕੋਈ ਕੁਸ਼ ਨਾ ਸਕੂ ਬਗਾੜ।
ਇਬ ਚਾਰਾਂ ਨੇ ਬਾਪ ਕੀ ਖਾਨੇ ਪਾਲੀ ਬਾਤ।
ਏਕੇ ਮਾ ਬਰਕਤ ਹੈ ਨਾ ਕੱਲੇ ਕੀ ਔਕਾਤ!