ਪੰਨਾ:ਏਕ ਬਾਰ ਕੀ ਬਾਤ ਹੈ - ਚਰਨ ਪੁਆਧੀ.pdf/41

ਇਹ ਸਫ਼ਾ ਪ੍ਰਮਾਣਿਤ ਹੈ

ਬਾਣੀਆ ਅਰ ਛਾਹੂਕਾਰ

ਏਕ ਛੈਹਰ ਮਾ ਬਾਣੀਆ ਹੋ ਗਿਆ ਤਾ ਕੰਗਾਲ।
ਸੋਚਿਆ ਜਾ ਪਰਦੇਸ ਮਾ ਹੋਜਾਂ ਮਾਲਾ ਮਾਲ।
ਗੱਲਾ ਗੈਹਣੇ ਧਰ ਦਿਆਂ ਕਿਸੀ ਤੇ ਲੇ ਲੀਆ ਦੰਮ।
ਜਾ ਕਾ ਔਹ ਪਰਦੇਸ ਮਾ ਦਿਨ ਰਾਤ ਕਰੇ ਕੰਮ।
ਆ ਗਿਆ ਲੋਟ ਕਮਾ ਕੈ ਸੋਚਿਆ ਕਰੂ ਦਕਾਨ।
ਪੈਹਲਾਂ ਗੱਲਾ ਲੇ ਲੇਹਾਂ ਹੋਆ ਜੋ ਮਾਰ੍ਹੀ ਜਾਨ।
ਛਾਹੂਕਾਰ ਤੇ ਮੰਗਿਆ ਗੱਲਾ ਦਈਂ ਮੇਰੇ ਮੀਤ।
ਔਹ ਕਹਾ ਚੂਹੇ ਖਾ ਗਏ ਬਦਲੀ ਉਸਕੀ ਨੀਤ।
ਰੈਹ ਗਿਆ ਮਨ ਮਸੋਸ ਕਾ ਸੋਚਿਆ ਕਰੂੰ ਸਨਾਨ।
ਸੇਠ ਕੇ ਛੋਕਰੇ ਗੈਲ ਔਹ ਪਹੁੰਚਿਆ ਨਦੀ ਪਾ ਆਣ।
ਛੋਕਰਾ ਤੋ ਉਸ ਲਾਲੇ ਨੇ ਕਰਤਿਆ ਗੁਫਾ ਮਾ ਬੰਦ।
ਅੱਗਾ ਪੱਥਰ ਲਾ ਦਿਆ ਕਦੇ ਛੜਾਜੇ ਫੰਘ।
ਜਦ ਸੇਠ ਨੇ ਪੁੱਛਿਆ ਕਿੱਥਾ ਔ ਮੇਰਾ ਝਰੀਟ?
ਠਾ ਕਾ ਬਾਜ ਲੇ ਗਿਆ ਕਹਾ ਬਾਣੀਆ ਪੀਟ।

ਏਕ ਬਾਰ ਕੀ ਬਾਤ ਹੈ - 39