ਪੰਨਾ:ਏਕ ਬਾਰ ਕੀ ਬਾਤ ਹੈ - ਚਰਨ ਪੁਆਧੀ.pdf/32

ਇਹ ਸਫ਼ਾ ਪ੍ਰਮਾਣਿਤ ਹੈ

ਗੂੂੜ੍ਹ ਗਿਆਨ ਕੀ ਬਾਤ ਕਰੇ ਤਾ ਢਾਹੇ ਗੰਗਾ ਕੇ ਬਿੱਲਾ।
ਦੋਮੇ ਜਣਿਆਂ ਪਾਸ ਓਸਕੇ ਪਰਗਟ ਕਰਿਆ ਗਿਲਾ।
ਬਿੱਲਾ ਕਹਾ ਮੈਂ ਬਿਰਧ ਹੋ ਗਿਆ ਕੰਨਾਂ ਤੇ ਨੀ ਸੁਣਦਾ।
ਪਾਸ ਮੇਰੇ ਆ ਬਾਤ ਬਤਾਓ ਝੂਠ ਸੱਚ ਮੈਂ ਚੁਣਦਾ।
ਜਦ ਦੋਮਾਂ ਨੇ ਪਾਸ ਕੰਨ ਕੇ ਚਾਹੀ ਬਾਤ ਬਤਾਣੀ।
ਬਿੱਲੇ ਨੇ ਔਂਹ ਦੋਮੇ ਫਕੜਕਾ ਕਰ ਦਈ ਖਤਮ ਕਹਾਣੀ।
ਜਾਲਮ ਨਾ ਕਦੀ ਟਲੇ਼ ਜੁਲਮ ਤੇ ਚਾਹੇ ਸੌਂਹਾਂ ਖਾਏ।
ਚੋਰ ਚੋਰੀ ਤੇ ਟਲ ਜਾਹਾ ਨਾ ਹੇਰਾ-ਫੇਰੀ ਤੇ ਜਾਏ।

ਏਕ ਬਾਰ ਕੀ ਬਾਤ ਹੈ - 30