ਪੰਨਾ:ਏਕ ਬਾਰ ਕੀ ਬਾਤ ਹੈ - ਚਰਨ ਪੁਆਧੀ.pdf/27

ਇਹ ਸਫ਼ਾ ਪ੍ਰਮਾਣਿਤ ਹੈ

ਛੇਰ ਅਰ ਖਰਗੋਸ਼

ਜੰਗਲ ਮਾ ਇੱਕ ਛੇਰ ਨੇ ਬੜੀ ਮਚਾਈ ਅੱਤ।
ਨਿਰੀਓ ਜਨਬਰ ਮਾਰਦਾ ਐਸੀ ਥੀ ਉਸਕੀ ਮੱਤ।
ਬਣ ਮਾ ਉਸਕੇ ਕੈਹਰ ਕਾ ਮਿਚ ਗਿਆ ਤਾ ਕੋਹਰਾਮ।
ਭੋਲੇ-ਭਾਲੇ ਜੀਆਂ ਕਾ ਜੀਉਣਾ ਹੋਇਆ ਹਰਾਮ।
ਇੱਕ ਦਿਨ ਕੱਠੇ ਹੋ ਕਾ ਗਏ ਛੇਰ ਕੇ ਪਾਸ।
ਰੈਹਮ ਕਰੋ ਥਮ ਬਾਦਛਾ! ਕਰੋ ਦਿਲਾਂ ਮਾ ਬਾਸ।
ਦਿਨ ਪਰਤੀ ਇੱਕ ਜੀਬ ਕੀ ਰੱਖੋ ਥਮ੍ਹੇ ਖਰਾਕ।
ਪੱਕੀ ਮ੍ਹਾਰੇ ਗੈਲ ਬੰਧਲੋ ਰੱਖਣ ਕੀ ਨੀ ਝਾਕ।
ਸਬ ਕੀ ਛੇਰ ਨੇ ਮੰਨ ਲੀ ਪਲ ਬੀ ਕਰੀ ਨਾ ਡੇਰ।
ਜੰਗਲ ਮਾ ਸੁੱਖ ਸ਼ਾਂਤੀ ਆਗੀ ਬੀਰੋ ਢੇਰ।
ਇੱਕ ਦਿਨ ਇੱਕ ਖ਼ਰਗੋਸ ਕੀ ਬਾਰੀ ਆਗੀ ਬੀਰ।
ਚਲੋ-ਚਾਲ ਇੱਕ ਕੂਏਂ ਪਾ ਪ੍ਹੌਂਚਿਆ ਔਹ ਅਖੀਰ।

ਏਕ ਬਾਰ ਕੀ ਬਾਤ ਹੈ - 25