ਪੰਨਾ:ਏਕ ਬਾਰ ਕੀ ਬਾਤ ਹੈ - ਚਰਨ ਪੁਆਧੀ.pdf/24

ਇਹ ਸਫ਼ਾ ਪ੍ਰਮਾਣਿਤ ਹੈ

ਮੰਨਗੇ ਸਬ ਇਸ ਬਾਤ ਨੂੰ ਮਨ ਮਾ ਹੰਸਾ ਚੰਡਾਲ।
ਇੱਕ-ਇੱਕ ਮੱਛੀ ਫਕੜਕਾ ਗੇਰੇ ਤਾ ਬੁਰੇ ਹਾਲ।
ਰੋਜ ਕੀ ਕਈਂ ਕਈਂ ਮਛਲੀਆਂ ਲਏ ਤਾ ਦੁਸ਼ਟ ਨਿਘਾਰ।
ਇੱਕ ਦਿਨ ਕਹਿਆ ਕੇਕੜੇ ਮੇਰਾ ਬੀ ਕਰੋ ਉੱਧਾਰ।
ਸਬਾਦ ਜੀਭ ਕਾ ਬਦਲੀਏ ਸੋਚਿਆ ਬੁਗਲੇ ਨੀਚ।
ਪਿਠ ਕੇ ਉਪਰ ਬਿਠਾ ਲੀਆ ਉੜ ਗਿਆ ਅੰਖਾਂ ਮੀਚ।
ਜਾ ਪ੍ਹੌਚਿਆ ਠਾਹਰ ਪਾ ਜਿੱਥਾ ਕਰੇ ਤਾ ਮਾਰ।
ਕੇਕੜੇ ਦੇਖਿਆ ਗੌਰ ਗੈਲ ਹੱਡੀਆਂ ਕਾ ਖਿਲਿਆਰ।
ਦੇਖ ਕਾ ਮੰਜਰ ਕੇਕੜਾ ਭਾਂਪ ਗਿਆ ਜੌਹ ਬਾਤ।
ਬੁਗਲੇ ਨੇ ਬਿਸ਼ਬਾਸ਼ ਕਾ ਕਰਿਆ ਭਾਰੀ ਘਾਤ।
ਇਬ ਮੌਕਾ ਫੇਰ ਮਿਲੂ ਨਾ ਦਿਆਂ ਨਾ ਹੱਥ ਤੇ ਜਾਣ।
ਕਰ ਕਾ ਵਾਰ ਚੰਡਾਲ ਕੇ ਹਰ ਲੀਏ ਉਸਨੇ ਪ੍ਰਾਣ।
ਬੱਚਿਓ ! ਕਦੀ ਬੀ ਦੁਸ਼ਟ ਪਾ ਕਰਨਾ ਨੀ ਅਤਬਾਰ।
ਮਿੱਠੀਆਂ ਬਾਤਾਂ ਮਾਰ ਕਾ ਕਰਾਂ ਜੌਣਸੇ ਮਾਰ।

ਏਕ ਬਾਰ ਕੀ ਬਾਤ ਹੈ - 22