ਪੰਨਾ:ਏਕ ਬਾਰ ਕੀ ਬਾਤ ਹੈ - ਚਰਨ ਪੁਆਧੀ.pdf/22

ਇਹ ਸਫ਼ਾ ਪ੍ਰਮਾਣਿਤ ਹੈ

ਚਿੜੀ ਅਰ ਬੰਦਰ

ਇੱਕ ਜੰਗਲ ਮਾ ਪੇੜ ਪਾ ਰਹੇਂ ਤੇ ਚਿੜਾ-ਚਿੜੀ।
ਡਾਹਣ ਪਾ ਸੁੰਦਰ ਆਲਣਾ ਥੀ ਨਾ ਕੋਈ ਕਮੀ।
ਇੱਕ ਦਿਨ ਪਾਣੀ ਬਰਸਿਆ ਊਪਰ ਤੇ ਜਮਕਾ।
ਇੱਕ ਬਾਂਦਰ ਤਲ਼ਾ ਨੂੰ ਆ ਗਿਆ ਜੋ ਮਾਰਿਆ ਠੰਢ ਕਾ।
ਬੁਰੀ ਹਾਲਤ ਉਸਕੀ ਦੇਖਕਾ ਥੀ ਬੋਲੀ ਚਿੜੀਆ।
ਓ ਬੰਦਰਾ ਮਸਤ ਕਲੰਦਰਾ! ਕਿਉਂ ਪਾਈ ਨਾ ਕੁਟੀਆ।
ਦੋ ਹੱਥ ਦਏ ਤੰਨੂੰ ਰੱਬ ਨੇ ਹੈਂ ਬੰਦਿਆਂ ਅਰਗਾ।
ਜੇ ਛੱਪਰ ਛਾਇਆ ਜੋੜਦਾ ਨਾ ਪਾਲੇ ਮਰਦਾ।
ਉਸ ਪਿਦਨੇ ਜਿਹੇ ਪੰਖੇਰੂ ਕੀ ਬਾਤ ਸੁਣਕਾ ਕੋਰੀ।
ਬੰਦਰ ਨੇ ਜਾਣੀ ਛੇੜ-ਛਾੜ ਲੀ ਚਾੜ੍ਹ ਤਿਊੜੀ।
ਕਹਾ ਮੇਰੀ ਉੜਾਮੇਂ ਹਾਸੀਆਂ ਤੰਨੂੰ ਮਜਾ ਚਖਾਮਾ।
ਤੰਨੂੰ ਮਾਣ ਬੜਾ ਹੈ ਕਿਲੇ ਕਾ ਮੈਂ ਇਬੇ ਮਿਟਾਮਾ।
ਔਹ ਇੱਕ ਛਲੰਗ ਸੀ ਮਾਰ ਕਾ ਡਾਹਣੇ ਪਾ ਚੜਿਆ।
ਉਸ ਆਲ੍ਹਣਾ ਤੋੜਿਆ ਖਿੰਚ ਕਾ ਫੇਰ ਟੁਕੜੇ ਕਰਿਆ।
ਬੇ ਅਕਲੇ ਕਾ ਸੰਗ ਬੱਚਿਓ ! ਹੱਥ ਦੇ ਦੇਹਾ ਬਾਟਾ।
ਦਈ ਮੂਰਖ ਨੂੰ ਇਸਲਾਹ ਕਾ ਘਾਟਾ ਈ ਘਾਟਾ।

ਏਕ ਬਾਰ ਕੀ ਬਾਤ ਹੈ - 20