ਪੰਨਾ:ਏਕ ਬਾਰ ਕੀ ਬਾਤ ਹੈ - ਚਰਨ ਪੁਆਧੀ.pdf/20

ਇਹ ਸਫ਼ਾ ਪ੍ਰਮਾਣਿਤ ਹੈ

ਢੋਲ ਕੀ ਪੋਲ

ਦੋ ਸੈਨਾਮਾ ਆਪੋਚੀ ਕੇਰਾਂ ਕਰੇਂ ਤੀਆਂ ਜੁੱਧ।
ਨਗਾਰਾ ਊਂਚੀ ਥੌੜ ਪਾ, ਰੱਖਿਆ ਬਿਆ ਤਾ ਸ਼ੁੱਧ।
ਕਿਤੀਓਂ ਗਿੱਦੜ ਆ ਗਿਆ ਲੀਆ ਓਸ ਨੇ ਦੇਖ।
ਮਰਿਆ ਜਨਬਰ ਦੇਖ ਕਾ ਮਾਰੀ ਓਸਨੇ ਠੇਸ।
ਭੁੱਖਾ ਤਾ ਕਈਂ ਦਿਨਾਂ ਕਾ ਸੋਚਿਆ ਭਰੂੰਗਾ ਪੇਟ।
ਦਾਬਤ ਹੈ ਕਈਂ ਦਿਨਾਂ ਕੀ ਕਿਉਂ ਹੋਮਾ ਇਬ ਲੇਟ।
ਬੁੜਕੇ ਮਾਰ ਨਗਾੜੇ ਕੇ ਤੋੜੇ ਓਸਨੇ ਤੰਦ।
ਛਿਲਤਾਂ ਗੈਲ ਬੁੱੱਲ੍ਹ, ਛਿਲ ਗਏ ਹਿੱਲਣ ਲਾੱਗਗੇ ਦੰਦ।
ਚਮੜਾ ਫਾੜ ਕਾ ਓਸਨੇ ਬਿੱਚ ਮਾ ਕਰੀ ਮਘੋਰ।
ਮਿਲਿਆ ਬਿੱਚਮਾ ਕੁਸ਼ਬਨਾ ਖੁਲ੍ਹੀ ਢੋਲ ਕੀ ਪੋਲ।
ਬੱਚਿਓ ! ਬਾਜੀ ਚੀਜ ਕੀ ਹੋਆ ਬੜੀ ਫਲੌਟ।
ਪੜਦਾ ਉਠਜੇ ‘ਚਰਨ ਸਿੰਘ’ ਦਿਖਾ ਓਸ ਮਾ ਖੋਟ।

ਏਕ ਬਾਰ ਕੀ ਬਾਤ ਹੈ - 18