ਪੰਨਾ:ਏਕ ਬਾਰ ਕੀ ਬਾਤ ਹੈ - ਚਰਨ ਪੁਆਧੀ.pdf/10

ਇਹ ਸਫ਼ਾ ਪ੍ਰਮਾਣਿਤ ਹੈ

ਇਸ ਤੋ ਬਿਨਾਂ:
ਕੋਠੇ ਪਰ ਲੱਕੜ।
ਛਾਹੀ ਮੇਰੀ ਪੱਕੜ।
ਹੱਥ ਕੇ ਉਪਰ ਟੁੱਕ।
ਫੱਟੀ ਮੇਰੀ ਕੜੱਕ।
ਝੋਲ਼ੇ ਪਰ ਬੂਟੀ।
ਕੱਲ੍ਹ ਕੀ ਮਾਨੂੰ ਛੁੱਟੀ।
ਮਾਸਟਰ ਕੀ ਲੱਤ ਟੁੱਟੀ।

ਇੱਤਰਾਂ ਈ ਆਪਣੀ ਜਿੰਦਗੀ ਮਾ ਔਣ ਆਲੀਆਂ, ਨੇਕਾਂ ਚੀਜਾਂ, ਜਿਮੇਂ : ਫੱਟੀ, ਕਾਨੀ, ਸਲੇਟ, ਬੱਤੀ, ਕਾਪੀ, ਕਤਾਬ, ਝੱਗਾ, ਤੰਬੀ, ਬੱਚਾ, ਬੁੱਢਾ ਆਦਿ ਪਰ ਕੋਈ ਨਾ ਕੋਈ ਟੋਟਕੜਾ ਜੋੜਿਆ ਈ ਹੋਇਆ ਕਰੇ ਤਾ। ਔਹੇ ਟੋਟਕੇ ਚਾਹੋ ਮ੍ਹਾਰੇ ਆਪਣੇ ਬੱਚਿਆਂ ਕੇ ਬਣਾਏ ਬੇ ਤੇ ਜਾਂ ਮ੍ਹਾਰੇ ਤੇ ਪੈਹਲਾਂ ਪੜ੍ਹ ਰਹੇ ਹੋਰ ਛੋਕਰਿਆਂ ਕੇ। ਔਹ ਮ੍ਹਾਰੇ ਪੈਹਲੇ ਪੁਆਧੀ ਗੀਤ ਬਣੇ। ਜੋ ਮੇਰੀ ਪੁਆਧੀ ਸਾਹਿਤ ਕੀ ਪੌੜੀ ਕਾ ਪੈਹਲਾ ਡੰਡਾ ਤੇ। ਕਤਾਬਾਂ ਮਾ ਮੰਨੇ ਆਪਣਾ ਬਚਪਨਾ ‘ਫੇਰ ਕਦੇ ਪਾ' ਛੋੜ ਕੈ ਪਰਚੱਲਿਤ ਲੋਕ ਕਲਾ ਆਪਣੀ ਮਾਂ ਬੋਲੀ ਕੀ ਪੁੱਠ ਦੇ ਕੈ ਪਾਠਕਾਂ ਕੇ ਅੱਗੇ ਜੋਹ ਸੋਚ ਕੇ ਪੇਸ਼ ਕਰਿਆ ਬਈ ਸ਼ੈਦ ਬੱਚੇ ਇਸ ਨਮੀ ਬਿਧਾ ਨੂੰ ਦਿਲਚਸਪੀ ਗੈਲ ਪੜੂੰਗੇ ਅਰ ਆਪਣੇ ਗਿਆਨ ਮਾ ਬਾਧਾ ਕਰੂੰਗੇ ਅਰ ਮੈਨੂੰ ਪੁਆਧੀ ਮਾ ਲਿਖਣ ਨੂੰ ਪ੍ਰੇਰਿਤ ਬੀ ਕਰੂੰਗੇ। ਥ੍ਹਾਰੀਆਂ ਨੇਕ ਸਲਾਹਮਾਂ ਕਾ ਤਲਬਗਾਰ ਥ੍ਹਾਰਾ ਬੀਰ!

-ਚਰਨ ਪੁਆਧੀ
ਪੁਆਧ ਬੁੱਕ ਡਿਪੂ
ਪਿੰਡ ਅਰ ਡਾਕ : ਅਰਨੌਲੀ ਭਾਈ ਜੀ ਕੀ
ਵਾਇਆ : ਚੀਕਾ, ਜ਼ਿਲ੍ਹਾ ਕੈਥਲ
ਹਰਿਆਣਾ - 136034-ਭਾਰਤ
ਸੰਪਰਕ : 099964-25988
85719--16780
Email : puaadhicharan9167@gmail.com

ਏਕ ਬਾਰ ਕੀ ਬਾਤ ਹੈ - 8