ਪੰਨਾ:ਉਪਕਾਰ ਦਰਸ਼ਨ.pdf/99

ਇਹ ਸਫ਼ਾ ਪ੍ਰਮਾਣਿਤ ਹੈ

ਫਟੜਾਂ ਦੇ ਲਈ ਮਲ੍ਹਮ ਹਾਂ,
ਮੈਂ ਵੀਰ ਖਾਤਰ ਵੀਰ ਹਾਂ।
ਸੇਵਕ ਦੇ ਸਿਰ ਦਾ ਛਤਰ ਹਾਂ,
ਦੁਸ਼ਮਣ ਲਈ ਤਿਖਾ ਤੀਰ ਹਾਂ।

ਈਸਾ ਦਾ ਬੇਟਾ ਹਾਂ ਮੈਂ,
ਚਾਹਵਾਂ ਜੋ ਕਰ ਸਕਦਾ ਹਾਂ ਮੈਂ।
ਤਖਤਾ ਜ਼ਿਮੀ ਅਸਮਾਨ ਦਾ,
ਉਲਟਾ ਕੇ ਧਰ ਸਕਦਾ ਹਾਂ ਮੈਂ।

ਪਰ ਹਿੰਦੀਆਂ ਨੂੰ ਆਪਣੇ,
ਪੈਰਾਂ ਤੇ ਮੈਂ ਖਲਿਹਾਰਨਾ।
ਤੇ ਦਸਣਾ 'ਅਨੰਦ' ਤਨ ਮਨ,
ਵਤਨ ਉਤੋਂ ਵਾਰਨਾ।

-੯੯-