ਪੰਨਾ:ਉਪਕਾਰ ਦਰਸ਼ਨ.pdf/86

ਇਹ ਸਫ਼ਾ ਪ੍ਰਮਾਣਿਤ ਹੈ

ਦਸਮੇਸ਼ ਜੀ ਦੀ ਸਵਾਰੀ

ਢੋਲ 'ਮਿਰਦੰਗ' ਬਜੇਂ ਝੂਲਤ 'ਨਿਸ਼ਾਨ' ਸ਼ਾਹੀ,
ਹੀਏ ਮੋ 'ਉਮੰਗ' ਲੀਏ ਫਿਰੇ ਨਰ ਨਾਰੀ ਹੈ।
'ਕੰਪਤ' 'ਅਸੁਰ' ਸਭੈ, ਖਪਿੰਹ 'ਪੰਜ' ਪਾਪਨ ਕੇ,
ਬਿਜਲੀ ਮਾਨਿੰਦ ਜੋ ਗੋਬਿੰਦ ਕੀ ਕਟਾਰੀ ਹੈ।

ਏਕ ਈ ਝੱਟਕ ਮੇਂ ਪਟੱਕ ਭੂਮ ਭਾਰਤ ਹੈ,
ਸਾਬਨ ਕੀ ਚਾਕੀ ਜੈਸੇ ਤਾਰ ਕਾਟ ਡਾਰੀ ਹੈ।
ਸੰਤਨ ਕੇ ਤਾਰਬੇ ਕੋ ਦੰਤਨ ਪਛਾਰਬੇ ਕੋ,
ਭਾਨ ਜਯੋਂ ਜੋਤ ਪਰਭੂ ਜੂ ਕੀ ਉਜਿਆਰੀ ਹੈ।

ਦੂਜ ਹੂੰ ਕੋ ਚਾਂਦ ਜੈਸੇ ਸੋਭਿਤ ਗੱਗਨ ਮੇ ਹੈ,
ਪ੍ਰਿਥਵੀ ਪੇ ਸੋਹੇ ਤੈਸੇ ਪਰ ਉਪਕਾਰੀ ਹੈ।
ਕਹਿੰ ਦੇਵੀ ਦੇਵ ਧੰਨ ਧੰਨ ਹੈਂ ਹਮਾਰੇ ਭਾਗ,
ਆਈ ਅੱਜ ਸ਼ਿਰੀ ਦਸ਼ਮੇਸ਼ ਦੀ ਸਵਾਰੀ ਹੈ।

ਦੇਵ ਪੁਰੀ ਮਾਂਹਿ ਜੈਸੇ ਸੋਭਾ ਸਿਰੀ ਇੰਦਰ ਕੀ,
ਤਾਤੇ ਚਵ ਗੁਨ ਛੱਬ ਅਧਿਕ ਨਿਯਾਰੀ ਹੈ।
ਤਖਤ ਤਾਊਸ ਹੂੰ ਪੈ ਸਜੇ ਜਿਉ ਅਕਾਸ਼ ਰਵ,
ਲਾਲਨ ਜਵਾਹਿਰਨ ਕੀ ਮਾਲਾ ਉਰਧਾਰੀ ਹੈ।

ਜਹਾਂ ਪਗ ਪਰਿਹੰ, ਤਹਾਂ ਛਾਉ ਹੋਵੇ ਚੌਰਨ ਕੀ,
ਧੂੜ ਹੂੰ ਕੋ ਅੰਜਨ ਸੁਅੰਜੈ ਨਰ ਨਾਰੀ ਹੈ।

-੮੬-