ਪੰਨਾ:ਉਪਕਾਰ ਦਰਸ਼ਨ.pdf/75

ਇਹ ਸਫ਼ਾ ਪ੍ਰਮਾਣਿਤ ਹੈ

ਨਿਤ ਜ਼ੋਰ ਤੇਗ ਦੇ ਹਿੰਦੂਆਂ ਨੂੰ,
ਉਹ ਆਪਣੀ ਈਨ ਮਨਾਂਦਾ ਸੀ।
ਢਾਹ ਧਰਮ ਸਥਾਨਾਂ ਮੰਦਰਾਂ ਨੂੰ,
ਦੈਰੇ ਮਸਜਦਾਂ ਬਨਾਂਦਾ ਸੀ।

ਭੇਡਾਂ ਦੇ ਵਾਂਗੂੰ ਕੁਸ ਰਹੇ,
ਥਾਂ ਥਾਂ ਤੇ ਕ੍ਰਿਸ਼ਨ ਪੁਜਾਰੀ ਸਨ।
ਅਬਲਾਵਾਂ ਉਤੇ ਮਨ ਆਏ,
ਉਸ ਕੈਹਿਰ ਕਮਾਏ ਭਾਰੀ ਸਨ।

ਉਹ ਪਾਕਿਸਤਾਨ ਦਾ ਮੋਢੀ ਸੀ,
ਜ਼ਾਬਰ ਸੀ ਬੜਾ ਸਿਆਣਾ ਸੀ।
ਉਹਦੇ ਰਾਜ ਦੇ ਅੰਦਰ ਹਿੰਦੂਆਂ ਦਾ,
ਛਟਿਆ ਖਾਣਾ ਤੇ ਪਾਣਾ ਸੀ।

ਖੂਹਾਂ ਵਿਚ ਗਊਆਂ ਕੱਟ ਕੱਟ ਕੇ,
ਚੰਦਰੇ ਨੇ ਖੂਨ ਪਵਾਏ ਸਨ।
ਮੰਦਰਾਂ ਦੇ ਅੰਦਰ ਜ਼ਾਲਮ ਨੇ,
ਹਡੀਆਂ ਦੇ ਟਾਲ ਲਵਾਏ ਸਨ।

ਕੋਈ ਰਾਮ ਭਗਤ ਸੰਸਾਰ ਉਤੇ,
ਲਭਿਆ ਨਾ ਨਜ਼ਰੀਂ ਔਂਦਾ ਸੀ।
ਜੋ ਰਾਮ ਮੂੰਹੋਂ ਭੁਲ ਕਹਿੰਦਾ ਸੀ,
ਉਹਦੇ ਮੂੰਹ 'ਚੋਂ ਜੀਭ ਖਚੌਂਦਾ ਸੀ।

-੭੫-