ਪੰਨਾ:ਉਪਕਾਰ ਦਰਸ਼ਨ.pdf/64

ਇਹ ਸਫ਼ਾ ਪ੍ਰਮਾਣਿਤ ਹੈ

ਚਿਖਾ ਬਣਾਲਿਆ ਉਸ ਨੇ ਘਰ ਆਪਣਾ ਸਾਰਾ।
ਤੇ ਕਰ ਪਰਕਰਮਾਂ ਦਾਹ ਦਿਤਾ, ਮੋਹ ਤੋੜ ਪਿਆਰਾ।
ਉਹ ਤਰ ਗਿਆ ਸ਼ਾਹੀ ਫੌਜ ਦਾ, ਸਭ ਸਾਗਰ ਖਾਰਾ।
ਉਹ ਖਾਲਸਾ ਪੰਥ ਦੀ ਸ਼ਾਨ ਦਾ, ਬਣ ਗਿਆ ਮੁਨਾਰਾ।
ਉਸ ਨਾਮ 'ਲੁਬਾਣਾ' ਕੌਮ ਦਾ, ਕੀਤਾ ਉਜਿਆਰਾ।
ਇਉਂ ਕਲਗੀਧਰ ਦੀ ਅੱਖ ਦਾ, ਸਿਖ ਬਣ ਗਿਆ ਤਾਰਾ।

-੬੪-