ਪੰਨਾ:ਉਪਕਾਰ ਦਰਸ਼ਨ.pdf/48

ਇਹ ਸਫ਼ਾ ਪ੍ਰਮਾਣਿਤ ਹੈ

ਬੋਲ ਚਾਲ ਵਲੋਂ ਜਾਪੇ ਬ੍ਰਹਮ ਗਿਆਨੀ,
ਛੁਰੀ ਬਗਲ ਦੇ ਵਿਚ ਲੁਕਾਈ ਹੋਈ।
ਬੇਈਮਾਨ ਮੁਰਦਾ ਵਿਚ ਦੱਬਿਆ ਸੀ,
ਕਬਰ ਉਤੋਂ ਸੀ ਚਿਟੀ ਕਰਾਈ ਹੋਈ।

ਦਰਸ਼ਨ ਸਿਖ ਦਾ ਗੁਰੂ ਦਾ ਹੈ ਦਰਸ਼ਨ,
ਵੇਖ ਜੀਵੜਾ ਮਾਧੋ ਦਾ ਜੰਮਿਆਂ ਏਂ।
ਭਰ ਭਰ ਮੁਠੀਆਂ ਨਿਘ ਚੜ੍ਹਾ ਦਿਤਾ,
ਪਾਲੇ ਨਾਲ ਗਿਆ ਸ਼ੋਹਦਾ ਝੱਮਿਆਂ ਏ।

ਦੜ ਵਟ ਗਿਆ ਰਾਹੀ ਤਾਂ ਭਾਈ ਮਾਧੋ,
ਜਾ ਅਰਾਮ ਸੀ ਸਣੇ ਪਰਵਾਰ ਕਰਦਾ।
ਦਿਤਾ ਰੱਬ ਨੇ ਅੱਜ ਸ਼ਕਾਰ ਚੰਗਾ,
ਲੁਟਾਂ ਰੱਜ ਕੇ ਰਾਹੀ ਵਿਚਾਰ ਕਰਦਾ।
ਸੇਵਾ ਵੇਖ ਕੇ ਲਾਹਨਤਾਂ ਪਾਏ ਮਨ ਨੂੰ,
ਚੋਰੀ ਕਰਨ ਲਈ ਜਦੋਂ ਤਿਆਰ ਕਰਦਾ।
ਜਿਦ੍ਹਾ ਨਿਮਕ ਖਾਣਾ ਉਹਦਾ ਬੁਰਾ ਕਰਨਾ,
ਤੇਰੇ ਵਾਂਗ ਨਹੀਂ ਕੁਤਾ ਵੀ ਕਾਰ ਕਰਦਾ।

ਕਦੇ ਸੌਂ ਜਾਂਦਾ ਕਦੇ ਉਠ ਬਹਿੰਦਾ,
ਰਿਹਾ ਘੋਲ ਕਰਦਾ ਪਹਿਰ ਚਾਰ ਏਵੇਂ।
ਚੜ੍ਹਿਆ ਦਿਨ ਤਾਂ ਬੜਾ ਪਛਤਾਨ ਲਗਾ,
ਹਥੋਂ ਛੁਟ ਗਈ ਏ ਅਜ ਮਾਰ ਏਵੇਂ।

-੪੮-