ਪੰਨਾ:ਉਪਕਾਰ ਦਰਸ਼ਨ.pdf/43

ਇਹ ਸਫ਼ਾ ਪ੍ਰਮਾਣਿਤ ਹੈ

ਕਿਧਰੇ ਵਰੀ ਬਣਦੀ ਕਿਧਰੇ ਬਨਣ ਕਫਨ,
ਵੇਖ ਵੇਖ ਕੇ ਸਿਖ ਘਬਰਾਉਂਦਾ ਹੈ।
ਅੰਤ ਜੋੜ ਕੇ ਹਥ ਹੈਰਾਨ ਹੋ ਕੇ,
ਭਾਈ ਭਿਖਾਰੀ ਨੂੰ ਅਰਜ਼ ਸੁਨਾਉਂਦਾ ਏ।

ਦੋਹਾਂ ਗਲਾਂ ਦੇ ਵਿਚ ਵਿਰੋਧ ਭਾਰਾ,
ਇਕੋ ਘਰ ਕਿਉਂ ਨਜ਼ਰ ਆਉਂਦੀਆਂ ਨੇ।
ਇਕੋ ਵਰੀ ਸੀਪੇ, ਸੀਪੇ ਕਿਤੇ ਖਫਨ,
ਕਿਤੇ ਕੰਨਿਆਂ ਸੁਹਾਗ ਕਿਉਂ ਗਾਉਂਦੀਆਂ ਨੇ।

ਕਿਹਾ ਭਾਈ ਭਿਖ਼ਾਈ ਨੇ ਭਲੇ ਲੋਕਾ,
ਸਮਾਂ ਆਵੇਗਾ ਤਾਂ ਸਮਝ ਜਾਏਂਗਾ ਤੂੰ।
ਦੁਖ ਸੁਖ ਸਰੀਰ ਦੇ ਕਪੜੇ ਨੇ,
ਉਦੋਂ ਜਾਣੇਂਗਾ ਜਦੋਂ ਹੰਡਾਏਂਗਾ ਤੂੰ।
ਜੇ ਤੂੰ ਗ਼ਮੀ, ਸ਼ਾਦੀ, ਇਕੋ ਜਹੀ ਜਾਣੇਂ,
ਸੱਚਾ ਤਾਂਹੀਓਂ ਹੀ ਸਿਖ ਸਦਾਏਂਗਾ ਤੂੰ।
ਸਮਾਂ ਆਵੇਗਾ ਸਿਦਕ ਕਸਵੱਟੜੀ ਤੇ,
ਸੋਨੇ ਵਾਂਗਰਾਂ ਪਰਖਿਆ ਜਾਏਂਗਾ ਤੂੰ।

ਜੋ ਕੁਝ ਹੁਕਮ ਹੈ ਪੰਜਵੇਂ ਪਾਤਸ਼ਾਹ ਦਾ,
ਦੜ ਵਟ ਕੇ ਤੂੰ ਦੇਖੀ ਜਾ ਸਿਖਾ।
ਖਾ ਪੀ ਹਡਾ ਜੋ ਇਛਿਆ ਏ,
ਕਿਸੇ ਗੱਲ ਤੋਂ ਨਾ ਘਬਰਾ ਸਿਖਾ।

-੪੩-