ਪੰਨਾ:ਉਪਕਾਰ ਦਰਸ਼ਨ.pdf/42

ਇਹ ਸਫ਼ਾ ਪ੍ਰਮਾਣਿਤ ਹੈ

ਭਾਈ ਭਿਖਾਰੀ ਜੀ

ਇਕ ਸਿਖ ਗੁਜਰਾਤ ਦੇ ਵਿਚ ਰਹਿੰਦਾ,
ਨਾ ਭਿਖਾਰੀ ਤੇ ਉਚੀ ਸ਼ਾਨ ਓਹਦੀ।
ਰਜ, ਭੁਖ, ਦੁਖ, ਸੁਖ ਇਕ ਜਾਣਦਾ ਸੀ,
ਬਿਰਤੀ ਜੁੜੀ ਸੀ ਨਾਲ ਭਗਵਾਨ ਓਹਦੀ।
ਲੋਕੀ ਓਸਨੂੰ ਰੱਬ ਦਾ ਰੂਪ ਆਖਣ,
ਸੋਭਾ ਬਣੀ ਸੀ ਵਿਚ ਜਹਾਨ ਓਹਦੀ।
ਦਸਾਂ ਨਵਾਂ ਦੀ ਧਰਮ ਦੀ ਕਿਰਤ ਕਰਕੇ,
ਵੰਡ ਛਕਣ ਦੀ ਬਣੀ ਸੀ ਬਾਣ ਓਹਦੀ।

ਪੰਚਮ ਗੁਰੂ ਨੂੰ ਸਿਖ ਇਕ ਕਹਿਣ ਲਗਾ,
ਗੁਰਮਖ ਸਿਖ ਦੇ ਦਰਸ਼ਨ ਮੈਂ ਪਾਵਨਾ ਏ।
ਗੁਰਾਂ ਆਖਿਆ ਭਾਈ ਭਿਖਾਰੀ ਨੂੰ ਮਿਲ,
'ਨਾਨਕ' ਕਰੂ ਪੂਰੀ ਤੇਰੀ ਭਾਵਨਾ ਏ।

ਲੈ ਕੇ ਗੁਰਾਂ ਦਾ ਹੁਕਮ ਗੁਜਰਾਤ ਪੁਜਾ,
ਘਰ ਪੁਛ ਪੁਛਾਇ ਕੇ ਆਉਂਦਾ ਏ।
ਵਜੇ ਢੋਲਕੀ ਘੋੜੀਆਂ ਗੋਣ ਕੁੜੀਆਂ,
ਭਾਈ ਭਿਖਾਰੀ ਬਬਾਨ ਬਨਾਉਂਦਾ ਏ।

-੪੨-