ਪੰਨਾ:ਉਪਕਾਰ ਦਰਸ਼ਨ.pdf/41

ਇਹ ਸਫ਼ਾ ਪ੍ਰਮਾਣਿਤ ਹੈ

ਮੈਂ ਖਾਲਸਿਆਂ ਲਈ ਪੂਰਣੇ, ਸ਼ਾਂਤੀ ਦੇ ਪਾਣੇ।
ਮੈਂ ਖੂਨ ਨਾਲ ਰੰਗ ਦੇਸ਼ ਨੂੰ, ਕੋਈ ਨਵੇਂ ਚਝਾਣੇ।

ਮੈਂ ਢਾਲਾਂ ਵਿਚ ਕੁਠਾਲੀਆਂ, ਜੋਧੇ ਵਰਿਆਮੀ।
ਜੋ ਭਾਰਤ ਦੇ ਗਲਾਂ 'ਚੋਂ, ਲਾਹ ਦੇਣ ਗੁਲਾਮੀ।

ਐਹ ਤਨ ਤੇ ਤੈਨੂੰ ਜਾਪਦੇ, ਜੋ ਚਮਕਣ ਛਾਲੇ।
ਹੁਣ ਪੈਦਾ ਹੋਣੇ ਏਨ੍ਹਾ 'ਚੋਂ, ਮਹਾਂ ਬਲੀ ਉਜਾਲੇ।

ਮੈਨੂੰ ਅਗ ਪਾਣੀ ਵਿਚ ਜਾਪਦਾ, ਫਰਕ ਨਾ ਮਾਸਾ।
ਚੰਗਿਆੜਿਆਂ ਅੰਦਰ ਨਚਦਾ, ਫੁਲਾਂ ਦਾ ਹਾਸਾ।

ਤੂੰ ਜਾਹ ਹੁਜ਼ਰੇ ਨੂੰ ਰਜ਼ਾ ਵਿਚ, ਖੁਸ਼ ਹੋ ਅਲਬੇਲੇ।
ਹੁਣ ਤੇਰੇ ਮੇਰੇ ਹੋਣਗੇ, ਦਰਗਾਹ ਵਿਚ ਮੇਲੇ।

-੪੧-