ਪੰਨਾ:ਉਪਕਾਰ ਦਰਸ਼ਨ.pdf/27

ਇਹ ਸਫ਼ਾ ਪ੍ਰਮਾਣਿਤ ਹੈ

ਬਣ ਕੁਕਰਾ ਵੀਰ ਈ ਵੀਰਾਂ ਦੀ,
ਅਖ ਵਿਚ ਦਿਨ ਰਾਤੀਂ ਰੜਕਣਗੇ।
ਲਹੂਆਂ ਦੇ ਸਾਗਰ ਵਗਣਗੇ,
'ਤੇਗ਼ਾਂ' ਤੇ 'ਖੰਡੇ' ਖੜਕਣਗੇ।

ਨੀਹਾਂ ਵਿਚ ਚਿਣੇ ਮਾਸੂਮਾਂ ਨੂੰ,
ਏਹ ਪੁਠੀਆਂ ਖਲਾਂ ਲਹਾਵੇਗੀ।
ਏਹ ਤੇਰੇ ਪਿਆਰੇ ਸਿਖਾਂ ਨੂੰ,
ਭੱਠੀਆਂ ਦੇ ਅੰਦਰ ਡਾਹਵੇਗੀ।

ਲਟਕਣਗੇ ਉਤੇ ਫਾਂਸੀ ਦੇ,
ਤੇ ਚਲਣੇ ਸਿਰ ਤੇ ਆਰੇ ਨੇ।
ਤਨ ਕੀਮਾਂ ਹੁਣ ਕਰਵਾਣੇ ਨੇ,
ਤੇਰੇ ਸਰਬੰਸ ਪਿਆਰੇ ਨੇ।

ਲਹੂ ਗੋਡੇ 'ਚੋਂ ਤੂੰ ਚੋਯਾ ਜੋ;
ਬੀ ਬੀਜਿਆ ਗਿਆ ਕੁਰਬਾਨੀ ਦਾ।
'ਕਟੇਗਾ ਛੋੜ ਗੁਲਾਂਮੀ' ਦੇ,
ਸਰਬੰਸ ਨਿਰਾਲਾ 'ਭਾਨੀ' ਦਾ।

'ਮਾਲਾ ਥਾਂ ਖਡੇ' ਫਿਰਨੇ ਨੇ,
ਰਣ ਅੰਦਰ ਜੋਧੇ ਬੁਕਣਗ।
'ਸਰਦਾਰੀ' ਫਿਰ ਹਥ ਆਵੇਗੀ,
ਕੁਲ ਲੋਕੀ ਦਰ ਤੇ ਝੁਕਣਗੇ।

-੨੭-