ਪੰਨਾ:ਉਪਕਾਰ ਦਰਸ਼ਨ.pdf/24

ਇਹ ਸਫ਼ਾ ਪ੍ਰਮਾਣਿਤ ਹੈ

ਸੇਵਾ ਤੋਂ ਮੇਵਾ

ਸੇਵਾ ਤੋਂ ਮੇਵਾ ਮਿਲਦਾ ਏ,
ਕਹਿੰਦੇ ਏਹ ਗੱਲ ਸਿਆਣੇ ਨੇ।
ਜਿਨ੍ਹਾਂ ਨੇ ਸੇਵਾ ਕੀਤੀ ਏ,
ਉਹਨਾਂ ਨੇ ਹੀ ਰਸ ਮਾਣੇ ਨੇ।

'ਭਾਨੀ' ਨਿਤ 'ਬੁਢੇ-ਬਾਪੂ' ਨੂੰ,
ਆਪੀਂ ਇਸ਼ਨਾਨ ਕਰਾਂਦੀ ਸੀ।
ਆਪੀਂ ਈ ਗੜਵੀ ਭਰ ਭਰ ਕੇ,
ਤਨ ਉਤੇ ਪਾਣੀ ਪਾਂਦੀ ਸੀ।

ਤਨ ਕਰਕੇ ਸਤਿਗੁਰ'ਪਿਉ' ਉਸ ਦੇ,
ਤੇ 'ਭਾਨੀਂ' ਲਗਦੀ ਪੁਤਰੀ ਸੀ।
'ਸ਼ਾਂਤੀ' ਦੇ ਸਿੰਧ ਵਗਾਨ ਲਈ,
ਅਰਸ਼ੋਂ 'ਕੁਰਬਾਨੀ' ਉਤਰੀ ਸੀ।

'ਦਰੋਪਤ' ਤੇ 'ਨਾਨਕੀ' ਭੈਣ ਵਾਂਗ,
ਮੰਨ ਸ਼ੀਸ਼ਾ ਉਸ ਦਾ ਨਿਰਮਲ ਸੀ।
ਗੁਰ ਸਿਖ ਦੇ ਫਰਜ਼ ਨਿਭਾਣ ਸਮੇਂ,
ਉਹ ਦੇਰ ਨਾ ਲਾਂਦੀ ਇਕ ਪਲ ਸੀ।

-੨੪-


-੨੪-}}