ਪੰਨਾ:ਉਪਕਾਰ ਦਰਸ਼ਨ.pdf/18

ਇਹ ਸਫ਼ਾ ਪ੍ਰਮਾਣਿਤ ਹੈ

ਚੋ ਚੋ ਕੇ ਗਾਰ ਸਿਰੋਂ, ਸਭ ਲੀੜੇ ਭਰ ਗਏ ਨੇ।
ਪਏ ਲੋਕੀ ਕਹਿਦੇ ਨੇ, 'ਲਹਿਣਾ' ਜੀ ਤਰ ਗਏ ਨੇ।
ਜਾਂ ਆਏ ਹਵੇਲੀ ਵਿਚ, ਤਕ 'ਚੋਣੀ' ਹਸਦੀ ਏ।
ਅਜ ਸਿਖ ਤੇ ਚਿੱਕੜ ਦੀ, ਪਈ ਕਿਰਪਾ ਵਸਦੀ ਏ।
ਲੀੜੇ ਸਭ ਭਰ ਸੁਟੇ, ਕਿਉਂ ਸਿਖ ਵਿਚਾਰੇ ਦੇ।
ਚੰਗੇ ਓ ਵੈਰ ਪਏ, ਇਸ ਕਰਮਾਂ ਮਾਰੇ ਦੇ।
ਹਸ ਕਹਿੰਦੇ ਦਾਤਾ ਜੀ, ਤੈਨੂੰ ਚਿੱਕੜ ਲਗਦਾ ਏ।
'ਕੁੰਗੂ' ਏ 'ਕੇਸਰ' ਏ, ਏਹ ਅੰਮ੍ਰਿਤ ਵਗਦਾ ਏ।
ਏਹ ਕਰਮਾਂ ਮਾਰਾ ਨਹੀਂ, ਏਹ ਕਰਮਾਂ ਵਾਲਾ ਏ।
ਏਹਨੂੰ ਮੈਂ ਦੇਗ ਦਿਤੀ, ਏਹਨੂੰ ਦਿਤੀ 'ਮਾਲਾ' ਏ।
ਛਾਤੀ ਨਾਲ ਲਾ ਕਹਿੰਦੇ——ਫਿਰ ਗਾਰਾ ਕਹਿਣਾ ਨਹੀਂ।
ਬਣਿਆ ਐਹ ਅੰਗਾਂ ਤੋਂ, 'ਅੰਗਦ' ਇਹ ਲਹਿਣਾ ਨਹੀਂ।
ਗਦੀ ਤੇ ਬਠਾ ਕੇ ਤੇ, ਵਡਿਆਈ ਦੇ ਦਿੱਤੀ।
ਝੁਕ ਮਥਾ ਟੇਕ ਅਗੇ ਗੁਰਿਆਈ ਦੇ ਦਿਤੀ।

-੧੮-