ਪੰਨਾ:ਉਪਕਾਰ ਦਰਸ਼ਨ.pdf/153

ਇਹ ਸਫ਼ਾ ਪ੍ਰਮਾਣਿਤ ਹੈ

ਕੁਝ ਢੋਲੇ ਨਵੇਂ ਤੁਫਾਨ ਦੇ

ਜਿਵੇਂ ਖੇਡਣ ਖੂਹ ਕਿਆਰੀਆਂ ਰਲ ਪੇਂਡੂ ਮੂੰਡੇ ਚਾਰ।
ਉਹ ਖੂਹ ਤੇ ਖੇਤ ਬਣਾਂਵਦੇ, ਘਟੇ ਦੀਆਂ ਬੰਨੀਆਂ ਮਾਰ।
ਪਰ ਜਦੋਂ ਵੇਲਾ ਹੋਏ ਜਾਣ ਦਾ,ਢਾਹ ਜਾਂਦੇ ਇਕੋ ਈ ਵਾਰ।
ਲਤ ਫੇਰੀ ਏਦਾਂ ਜਾਂਦਿਆਂ, ਸਾਡੀ ਉਸ ਗੋਰੀ ਸਰਕਾਰ।
ਉਹਨੂੰ ਫੁਟਦਾ ਫੇਟਾ ਪਾਣਲਈ,ਲਭਗਿਆ ਜਿਨਾਹ ਗੱਦਾਰ।
ਗਲੀਆਂ ਵਿਚ ਪਾਕਿਸਤਾਨ ਦੀ,ਉਸ ਦਿਤੀ ਖਿਚ ਲਕਾਰ।
ਉਹਨੇ ਤਣਿਆ ਤਾਣਾ ਆਪਣਾ, ਸਭ ਦਿਤਾ ਤੋੜ ਖਲਾਰ।
ਕਢ ਅਫਸਰ ਕੁਲ ਨੂੰ ਕਰ ਦਿਤਾ,ਪਹਿਲਾਂ ਉਸ ਬੇਹਥਿਆਰ।
ਭਲੇ ਮਾਨਸ ਡਾਕੂ ਬਣ ਗਏ, ਹਰ ਥਾਂ ਮਚ ਗਈ ਲੁਟਮਾਰ।
ਕੋਈ ਭੈਣ ਕਿਸੇ ਦੀਲੈ ਗਿਆ,ਕੋਈਲੈ ਗਿਆ ਧੀ ਤੇ ਨਾਰ।
ਲਾ ਅਗਾਂ ਫੂਕਨ ਬਿਲਡਿੰਗਾਂ, ਹੋ ਗਏ ਸਭ ਲੋਕ ਮਕਾਰ।
ਉਹ ਜਾਲ ਉਤੋਂ ਕਰਫੀਊ ਦਾ, ਹਰ ਥਾਵੇਂ ਦੇਣ ਖਲਾਰ।
ਲਾ ਅੰਦਰੋਂ ਅਗ ਮਸੀਤ ਨੂੰ, ਗੁੰਡੇ ਕਰ ਦੇਣ ਤਿਆਰ।
ਰਾਹ ਜਾਂਦੇ ਕਿਸੇ ਗਰੀਬ ਦੇ, ਕਰ ਦੇਂਦੇ ਟੁਕੜੇ ਚਾਰ।
ਅਫਸਰ ਵੀ ਸਾਹਵੇਂ ਵੇਖਦੇ, ਚਲਦੀ ਵੀ ਰਹੇ ਤਲਵਾਰ।
ਇਉਂ ਬੇ- ਗੁਨਾਹ ਮਜ਼ਲੂਮ ਉਸ, ਕੋਹੇ ਕਰ ਬੇ-ਅਖਤਿਆਰ।
ਹਥਿਆਰ ਸਭਨਾਂ ਦੇ ਖੋਹ ਲਏ, ਥਾਂ ਥਾਂ ਤੇ ਛਾਪੇ ਮਾਰ।
ਓ ਮੇਰਿਆ ਬੇਲੀਆ .....

-੧੫੩-