ਪੰਨਾ:ਉਪਕਾਰ ਦਰਸ਼ਨ.pdf/142

ਇਹ ਸਫ਼ਾ ਪ੍ਰਮਾਣਿਤ ਹੈ

ਸਿਰ ਧੜ ਦੀ ਬਾਜ਼ੀ ਲਾਵਾਂਗੇ

ਅਸੀਂ ਮਰਦ ਹਾਂ, ਬੁਜ਼ਦਿਲ ਕਾਇਰ ਨਹੀਂ
ਚੁਪ ਕਰ ਕੇ ਜੋ ਸਹਿ ਜਾਵਾਂਗੇ।
ਅਸੀਂ ਮੂੰਹੋਂ ਐਵੇਂ ਕਹਿੰਦੇ ਨਹੀਂ,
ਜੋ ਕਹਿੰਦੇ ਕਰ ਦਖਲਾਵਾਂਗੇ।
ਸਾਡਾ ਦੇਸ਼ ਮਕਾਰਾਂ ਵੰਡਿਆ ਏ,
ਇਸ ਨੂੰ ਮੁੜ ਇਕ ਬਨਾਵਾਂਗੇ।
ਜਮਰੌਦ ਦੇ ਉਚੇ ਕਿਲਿਆਂ ਤੇ,
ਅਸੀਂ ਝੰਡੇ ਫੇਰ ਝੁਲਾਵਾਂਗੇ।
ਕਾਬਲ ਦੇ ਗੁੰਡ ਮਾਣੂਆਂ ਨੂੰ,
ਇਕ ਵਾਰ ਤਾਂ ਭਾਜੜ ਪਾਵਾਂਗ਼ੇ।
ਰਫਊਜੀ ਬਣ ਕੇ ਨਿਕਲੇ ਹਾਂ,
ਬਣ ਲਾੜੇ ਢੁਕਣ ਜਾਵਾਂਗੇ।
ਜੋ ਭਾਜੀ ਸਿਰ ਤੇ ਚਾਹੜੀ ਜੇ,
ਹਥੋ ਹੀ ਹਥ ਮੁਕਾਵਾਂਗੇ।
ਅਸੀਂ ਦੁਸ਼ਟ ਦਮਨ ਦੇ ਬੇਟੇ ਹਾਂ,
ਸਿਰ ਧੜ ਦੀ ਬਾਜੀ ਲਾਵਾਂਗੇ।
ਅਸੀਂ ਤੇਗ ਅੰਮਾਂ ਦੇ ਪੁਤਰ ਹਾਂ,
ਤੀਰਾਂ ਦੀ ਛਾਵੇਂ ਖੇਡੇ ਹਾਂ।
ਅਸੀਂ ਘੋਲ ਕੇ ਖੰਡੇ ਪੀਤੇ ਨੇ,
ਭਉ ਮੌਤ ਤੋਂ ਬੜੇ ਦੁਰੇਡੇ ਹਾਂ।

-੧੪੨-