ਪੰਨਾ:ਉਪਕਾਰ ਦਰਸ਼ਨ.pdf/136

ਇਹ ਸਫ਼ਾ ਪ੍ਰਮਾਣਿਤ ਹੈ

ਚਲ ਸਿੰਘਾ ਨਨਕਾਣੇ ਨੂੰ

ਨਹਿਰਾਂ ਦੀਆਂ ਲਾਹਰਾਂ ਲੈਂਦਾ ਸੈਂ,
ਤਰਸੇਂ ਅਜ ਇਕ ਇਕ ਦਾਣੇ ਨੂੰ।
ਕਹੇ ਮਾਛੀ ਵਾੜੇ ਵੇਖੇ ਨੀ,
ਤਕਿਆ 'ਸਰਸਾ' ਦੇ ਭਾਣੇ ਨੂੰ।

ਹੀਰਾ ਏ ਤੈਥੋਂ ਖੁਸ ਗਿਆ,
ਪਏ ਧਕੇ ਮਿਲਦੇ ਰਾਣੇ ਨੂੰ।
ਵੰਡ ਕਾਣੀ ਜਿਸ ਨੇ ਕਰ ਦਿਤੀ,
ਰੋਈਏ ਪਏ 'ਵੇਵਲ' ਕਾਣੇ ਨੂੰ।

ਬਾਰਾਂ ਦੀਆਂ ਕਿਤੇ ਬਹਾਰਾਂ ਨੇ,
ਲਭਨਾ ਈ ਕਦੋਂ ਟਿਕਾਣੇ ਨੂੰ।
ਬਾਪੂ ਨੇ ਛੇੜੂ ਲਾਇਆ ਸੀ,
ਜਿਸ ਥਾਂ ਤੇ ਬਾਲ ਅੰਞਾਣੇ ਨੂੰ।

ਜਿਸ ਦੇ ਲਈ ਸੜ ਸੜ ਨਾਲ ਜੰਡਾਂ,
ਮੰਨਿਆਂ ਨੂੰ ਸਿਰ ਤੇ ਭਾਣੇ ਨੂੰ।
ਹੈ ਸਾਲ ਦੂਸਰਾ ਗੁਜ਼ਰ ਗਿਆ,
ਉਠ ਸਿੰਘਾ ਚੱਲ ਨਨਕਾਣੇ ਨੂੰ।

-੧੩੬-