ਪੰਨਾ:ਉਪਕਾਰ ਦਰਸ਼ਨ.pdf/135

ਇਹ ਸਫ਼ਾ ਪ੍ਰਮਾਣਿਤ ਹੈ

ਤਾਂ ਬਾਬੇ ਤਾਈਂ ਇਸ ਤਰ੍ਹਾਂ, ਮਹਾਰਾਜ ਸੁਣਾਵੇ।
ਹੈ ਨਾਂ ਮੇਰਾ 'ਰਣਜੀਤ ਸਿੰਘ', ਜੱਗ ਵਾਰਾਂ ਗਾਵੇ।
ਮੇਰੀ ਪਰਜਾ ਵਸੇ ਸੁਖ ਨਾਲ, ਚਾ ਮੈਨੂੰ ਆਵੇ।
ਮੈਂ ਡੱਕੇ ਡਾਕੂ ਕਾਬਲੀ, ਕਰ ਕਰ ਕੇ ਧਾਵੇ।

ਮੇਰੀ ਪਰਜਾ ਖਾਵੇ ਰੱਜ ਕੇ, ਤੇ ਰੱਜ ਹੰਡਾਵੇ।
ਮੈਂ ਵੰਡਾਂ ਦੁਖ ਦੁਖਿਆਰ ਦਾ, ਜੋ ਵੰਡਿਆ ਜਾਵੇ।
ਜੇ ਪਰਜਾ ਮੇਰੇ ਚੰਮ ਦੀਆਂ, ਸੀ ਜੁਤੀਆਂ ਪਾਵੇ।
ਸੀ ਆਖਾਂ ਕਦੇ 'ਅਨੰਦ' ਨਾ, ਸਿਖ ਧਰਮ ਸਿਖਾਵੇ।

-੧੩੫-