ਪੰਨਾ:ਉਪਕਾਰ ਦਰਸ਼ਨ.pdf/123

ਇਹ ਸਫ਼ਾ ਪ੍ਰਮਾਣਿਤ ਹੈ

ਮੈਂ ਸ਼ਾਇਰ ਹਾਂ ਮੇਰੀ ਕਲਮ ਕਦੇ,
ਸੰਦਗੀ ਨਹੀਂ ਲੋਕ ਭਲਾਈ ਤੋਂ।
ਏਹੋ ਜਹੇ ਪੈਦਾ ਲਾਲ ਕਰੇ,
ਨਹੀਂ ਆਸ ਕਿਸੇ ਵੀ ਮਾਈ ਤੋਂ।

ਜੱਗ ਵਿੱਚ ਕੋਈ ਵਿਰਲਾ ਆਉਂਦਾ ਹੈ,
ਦੂਇਆਂ ਲਈ ਦੁਖ ਉਠਾਵਣ ਨੂੰ।
ਰਹਿੰਦਾ ਹੈ ਮਸਤ 'ਅਨੰਦ' ਕੋਈ,
ਦਿਲ ਸੱਚੀ ਜੋਤ ਜਗਾਵਣ ਨੂੰ।

-੧੨੩-