ਪੰਨਾ:ਉਪਕਾਰ ਦਰਸ਼ਨ.pdf/120

ਇਹ ਸਫ਼ਾ ਪ੍ਰਮਾਣਿਤ ਹੈ

ਰਘੂ ਕੁਲ ਦਾ ਗੁਰੂ ਵਸਿਸ਼ਟ ਮੁਨੀ,
ਮੋਹ ਅੰਦਰ ਏਹਨਾਂ ਖੁਰਿਆ ਸੀ।
ਵਿਚ ਗਲ ਦੇ ਪੱਥਰ ਪਾ ਭਾਰੇ,
ਸਾਗਰ ਵਿਚ ਡੁਬਨ ਤੁਰਿਆ ਸੀ।

ਜਦ ਮੂਰਛਾ ਹੋਈ ਲਛਮਨ ਨੂੰ,
ਸਿਰੀ ਰਾਮ ਬੜਾ ਕੁਲਾਇਆ।
ਮੋਹ ਅੰਦਰ ਦਸਰਥ ਮਹਿਲਾਂ ਤੋਂ,
ਡਿਗ ਆਪਣਾ ਆਪ ਮਿਟਾਇਆ।

ਇਸ ਮੋਹ ਮਾਇਆ ਨੇ ਦੁਨੀਆਂ ਨੂੰ,
ਨਿੰਬੂ ਦੇ ਵਾਂਗ ਨਚੋੜ ਦਿਤਾ।
ਇਸ ਮੇਰੀ ਮੇਰੀ ਪਾਪਣ ਨੇ,
ਕੌਰਵ ਦਾ ਬੇੜਾ ਰੋੜ੍ਹ ਦਿਤਾ।

ਜਿਸ ਤੇ ਕਿਰਪਾ ਕਰਤਾਰ ਕਰੇ,
ਉਹ ਮੋਹ ਦੀ ਚੋਟੋਂ ਬੱਚਦਾ ਏ।
ਤੇ ਦੁਧ ਸ਼ੇਰਨੀ ਦਾ ਕਹਿੰਦੇ,
ਸੋਨੇ ਦੇ ਭਾਂਡੇ ਪੱਚਦਾ ਏ।

ਇਸ ਭਵ ਸਾਗਰ ਦੇ 'ਕਪਰਾਂ' 'ਚੋਂ,
ਕੋਈ ਵਿਰਲਾ ਬੰਨੇ ਜਾ ਸਕਦਾ।
ਜੋ ਕਰਨੀ ਖੁਦ ਕਰਤਾਰ ਕਰੇ,
ਉਸ ਨੂੰ ਨਹੀਂ ਕੋਈ ਮਿਟਾ ਸਕਦਾ।

-੧੨੦-