ਪੰਨਾ:ਉਪਕਾਰ ਦਰਸ਼ਨ.pdf/113

ਇਹ ਸਫ਼ਾ ਪ੍ਰਮਾਣਿਤ ਹੈ

ਕਰ ਕਾਬੂ ਖਾਨ ਵਜੀਦ ਨੂੰ, ਪਾ ਪੁਠੀਆਂ ਕੁੜੀਆਂ।
ਜਾ ਵਿਚ ਖੂੰਨੀ ਸਰਹੰਦ ਦੇ, ਸਿਖ ਫੌਜਾਂ ਵੜੀਆਂ।
ਕਤਲਾਮ ਮਚੀ ਵਿਚ ਸ਼ਹਿਰ ਦੇ, ਭਜ ਗਈਆਂ ਅੜੀਆਂ।
ਕਈ ਬੇਗਮਾਂ ਅਤੇ ਨੁਆਬਨਾਂ, ਲਾ ਅਗਾਂ ਸੜੀਆਂ।
ਵਿਚ ਹਰਮਾਂ ਲੁਟਾਂ ਆਨ ਕੇ, ਮਚ ਗਈਆਂ ਬੜੀਆਂ।
ਫੜ ਰੋਂਦੇ ਪੁਤ ਵਜੀਦ ਦੇ, ਹਥ ਕੜੀਆਂ ਜੜੀਆਂ।
ਰੋਹ 'ਜ਼ੋਰਾਵਰ' ਤੇ 'ਫਤਹ' ਦਾ, ਆ ਗਚਾਂ ਚੜ੍ਹੀਆਂ।
ਢਾਹ ਖੋਲੇ ਕੀਤਾ ਸ਼ਹਿਰ ਨੂੰ, ਘਰ ਦਿਸਦੇ ਮੜ੍ਹੀਆਂ।
ਚੁਣ ਚੁਣਕੇ ਜ਼ੁਲਮੀ ਟੋਲੀਆਂ, ਸਿੰਘਾਂ ਨੇ ਫੜੀਆਂ।
ਤਾਂ ਕਹਿੰਦੇ ਲੋਕੀ ਆਂ ਗਈਆਂ, ਕਿਆਮਤ ਦੀਆਂ ਘੜੀਆਂ।

ਫਿਰ 'ਬੰਦੇ' ਨੇ ਕਿਲੇ ਵਿਚ, ਜਾ ਡੇਰਾ ਲਾਇਆ।
ਲੈ ਹਥ ਵਿਚ ਸਾਰਾ ਇੰਤਜ਼ਾਮ, ਕਤਲਾਮ ਹਟਾਇਆ।
ਪਖ ਭਰਿਆ ਜਿਸ ਦਾ ਹਿੰਦੂਆਂ, ਉਹ ਗਿਆ ਬਚਾਇਆ।
ਕਰ 'ਸੁਚਾ ਨੰਦ' ਦੇ ਡਕਰੇ, ਕੁਤਿਆਂ ਨੂੰ ਪਾਇਆ।
ਫਿਰ ਸਦ ਕੇ 'ਖਾਨ ਵਜੀਦ' ਨੂੰ, ਇੰਞ ਗਿਆ ਸੁਣਾਇਆ।
ਜਿਉਂ 'ਮਾਸੂਮਾਂ' ਨੂੰ ਜ਼ਾਲਮਾਂ, ਕੰਧੀ ਚਿਣਵਾਇਆ।
ਨਹੀਂ ਲਿਖਿਆ ਵਿਚ ਕੁਰਾਨ ਦੇ, ਜਿਵੇਂ ਜ਼ੁਲਮ ਕਮਾਇਆ।
ਤੈਨੂੰ ਕਾਫਰ ਕਰਕੇ ਮਾਰਨਾ, ਕੁਤਿਆ ਹਲਕਾਇਆ।
ਉਹਦੇ ਸਾਹਵੇਂ ਪਹਿਲੋਂ ਬੰਸ, ਜੀਊਂਦਾ ਸੜਵਾਇਆ।
ਤੂੰ ਬੀਜ ਜੋ ਬੀਜਿਆ ਜ਼ਹਿਰ ਦਾ, ਫਲ ਖਾਣਾ ਆਇਆ।
ਤੂੰ ਵੀਰ ਅਸਾਡੇ ਮਾਰਦਾ, ਹੋਸੇਂ ਮੁਸਕਾਇਆ।
ਦੁਖ ਦੇਖ ਪੁਤਾਂ ਦੇ ਮਰਨ ਦਾ, ਹੋਏ ਕਿਵੇਂ ਸਵਾਇਆ।

੧੧੩-