ਪੰਨਾ:ਉਪਕਾਰ ਦਰਸ਼ਨ.pdf/112

ਇਹ ਸਫ਼ਾ ਪ੍ਰਮਾਣਿਤ ਹੈ

ਬਲ ਸਿੰਘਾਂ ਦਾ ਕੁਝ ਗਿਆ, ਵਧੇ ਮੁਗਲ ਅਗੇਰੇ।
ਬਾਜ ਸਿੰਘ ਭਜ ਪਹੁੰਚਿਆ, ਬੰਦੇ ਦੇ ਡੇਰੇ।
ਬਹਿ ਬੰਦਾ ਟਿਬੇ ਇਕ ਤੇ, ਪਿਆ ਮਾਲਾ ਫੇਰੇ।
ਤੂੰ ਬਾਬਾ ਮਾਲਾ ਫੜ ਲਈ, ਦਲ ਹਾਰਨ ਤੇਰੇ।
ਤੈਨੂੰ ਬਖਸ਼ੇ ਸਤਿਗੁਰ ਤੀਰ ਜੋ, ਚਲਣੇ ਕਿਸ ਘੇਰੇ।

ਸੁਣ ਬਾਜ ਸਿੰਘ ਤੋਂ ਸੂਰਮਾ, ਰੋਹ ਅੰਦਰ ਆਇਆ।
ਉਹਨੇ ਮਾਲਾ ਤਾਈਂ ਠਪ ਕੇ, ਖੀਸੇ ਵਿਚ ਪਾਇਆ।
ਚੜ੍ਹ ਘੋੜੇ ਫਰਿਸ਼ਤੇ ਅਜ਼ਲ ਦੇ, ਜੱਕਾਰਾ ਲਾਇਆ।
ਉਹਨੇ ਬਾਣ ਕਿਲੇ ਤੇ ਚਾੜ੍ਹ ਕੇ ਇਕ ਜਿਹਾ ਉਡਾਇਆ।
ਅਗ ਰਣ ਤਤੇ ਵਿਚ ਲਗ ਗਈ, ਵੈਰੀ ਘਬਰਾਇਆ।
ਅਸਵਾਰ ਸਿਰਾਂ ਤੇ ਹੋ ਗਿਆ, ਬੰਦੇ ਦਾ ਸਾਇਆ।
ਫਿਰ ਹਾਥੀ ਖਾਨ ਵਜੀਦ ਨੇ, ਕੁਝ ਅਗਾਂਹ ਵਧਾਇਆ।
ਹੋਏ ਲੀਡਰ ਆਹਮੋ ਸਾਹਮਣੇ, ਟਿਲ ਫੌਜਾਂ ਲਾਇਆ।
ਘਾਣ ਲਹੂ ਤੇ ਮਿਝ ਦਾ, ਹੋ ਗਿਆ ਸਵਾਇਆ।
ਸਿੰਘ ਪੈਣ ਧਰੱਕਾਂ ਮਾਰਦੇ, ਬਲ ਗੁਰੂ ਵਧਾਇਆ।
ਜਦ ਅਗਨ ਬਾਨ ਇਕ ਦੂਸਰਾ, ਉਹਨੇ ਹੋਰ ਵਗਾਇਆ।
ਭਾਜੜ ਪੈ ਗਈ ਤੁਰਕ ਨੂੰ, ਰਾਹ ਨਜ਼ਰ ਨਾ ਆਇਆ।
ਤਦ ਹਾਥੀ ਖਾਨ ਵਜੀਦ ਨੇ, ਲਾ ਤਾਣ ਭਜਾਇਆ।
ਉਹਦਾ ਪੈਰ ਕਬਰ ਵਿਚ ਫਸ ਗਿਆ,ਫੜ ਸਿੰਘਾਂ ਢਇਆ
ਪੁਠੀਆਂ ਕੜੀਆਂ ਮਾਰਕੇ, ਫੜ ਅਗੇ ਲਾਇਆ।
ਫਤਹਿ ਹੋਈ ਗੁਰ-ਪੰਥ ਦੀ, ਹੋ ਗਿਆ ਸਫਾਇਆ।

-੧੧੨-