ਪੰਨਾ:ਉਪਕਾਰ ਦਰਸ਼ਨ.pdf/111

ਇਹ ਸਫ਼ਾ ਪ੍ਰਮਾਣਿਤ ਹੈ

ਵਜੀ ਚੋਟ ਦਮਾਮਿਆਂ, ਲਲਕਾਰਨ ਚਠੇ।
ਸੀਨੇ ਪਾੜਨ ਬਰਛੀਆਂ, ਜਿਉਂ ਕੋਰੇ ਲਠੇ।
ਇਉਂ ਖਾ ਖਾ ਸਟਾਂ ਸੂਰਮੇ, ਰਣ ਅੰਦਰ ਢਠੇ।
ਟੋਕੇ ਜਿਵੇਂ ਜਵਾਰ ਦੇ, ਟੁਕਦੇ ਨੇ ਪਠੇ।
ਇਉਂ ਜੋਧੇ ਵਾਰਾਂ ਕਰਨ ਨੂੰ, ਬੰਨ੍ਹ ਪੈਂਤੜੇ ਡਠੇ।
ਰਿੜਕਨ ਜਿਵੇਂ ਮਧਾਣੀਆਂ, ਚਾਟੀ ਵਿਚ ਮਠੇ।
ਭੰਨਣ ਗੋਲੇ ਤੋਪ ਦੇ, ਇਉਂ ਸ਼ੇਰ ਸੁਹੱਠੇ।
ਤੜਕਣ ਜਿਵੇਂ ਸੁਵਾਣੀਆਂ, ਤੋੜੀ ਵਿਚ ਭਠੇ।
ਏਦਾਂ ਮੁਗਲ ਮੈਦਾਨ ਵਿਚ, ਹੋ ਮੂਧੇ ਢਠੇ।
ਜੀਕਨ ਪਏ ਵਿਚ ਮਡੀਆਂ, ਰੂੰਈ ਦੇ ਗਠੇ।

ਤੋਪਾਂ ਚਲਣ ਦਗੜ ਦਗੜ, ਸਭ ਧਰਤੀ ਡੋਲੇ।
ਉਡਣ ਤੂੰਬੇ ਜਿਸਮ ਦੇ, ਜਿਉਂ ਭੁਜੇ ਛੋਲੇ।
ਅੰਬਰ ਕਰਦਾ ਕਾੜ ਕਾੜ, ਕੰਨ ਹੋ ਗਏ ਬੋਲੇ।
ਏਦਾਂ ਧੂੰਆਂ ਫੈਲਿਆ, ਜਿਉਂ ਚੜ੍ਹਨ ਵਰੋਲੇ।
ਰਣ ਤਤੇ ਵਿਚ ਖੇਡਦੇ, ਬਣ ਜਾਈਏ ਹੋਲੇ।
ਲਹੂਆਂ ਅੰਦਰ ਭਿਜ ਗਏ, 'ਤੇਗਾਂ' ਤੇ ਚੋਲੇ।
ਏਦਾਂ ਪੈਣ ਮੈਦਾਨ ਵਿਚ, 'ਤੇਪਾਂ' ਦੇ ਗੋਲੇ।
ਰੱਥ ਗੜਾ ਜਿਵੇਂ ਸੁਟ ਕੇ, ਗੜਕੇ ਤੇ ਬੋਲੇ।
ਸਥਰ ਵਿਛੇ ਮੈਦਾਨ ਵਿਚ, ਭਰਦੇ 'ਹਟਕੋਲੇ'।
ਮਰਦ ਸਦਾ ਰਣ ਖੇਤ ਵਿਚ, ਗਾਉਂਦੇ ਹਨ ਢੋਲੇ।

ਹੋ ਰਹੇ ਸੀ ਮੈਦਾਨ ਵਿਚ, ਸੂਰੇ ਇਉਂ ਬੇਰੇ।

-੧੧੧-