ਪੰਨਾ:ਉਪਕਾਰ ਦਰਸ਼ਨ.pdf/110

ਇਹ ਸਫ਼ਾ ਪ੍ਰਮਾਣਿਤ ਹੈ

ਪਰ ਮੁਗਲ ਤੇ ਮੁਲਾਂ ਇਸ ਤਰ੍ਹਾਂ, ਉਹਨੂੰ ਦੇਣ ਦਲਾਸਾ।

ਵਾਹ ਹੋ ਕੇ ਖਾਨ 'ਵਜੀਦ' ਜੀ, ਚਿੜੀਆਂ ਤੋਂ ਡਰਦੇ।
ਏਹ ਸਿੰਘ ਨੇ ਭੇਡਾਂ ਸਾਡੀਆਂ, ਕੀਹ ਚਿੰਤਾ ਕਰਦੇ।
ਨਹੀਂ ਚੇਲਾ ਵਡਾ ਪੀਰ ਤੋਂ, ਜੋ ਟੁਰ ਗਿਆ ਡਰਦੇ।
ਦਲ ਕਢੋ ਵਿਚ ਮੈਦਾਨ ਦੇ, ਕਿਉਂ ਜਾਂਦੇ ਓ ਮਰਦੇ।
ਤਸੀ ਵੇਖਿਓ ਮੁਰਦੇ ਸਿੰਘਾਂ ਦੇ, ਲਹੂਆਂ ਤੇ ਤਰਦੇ।
ਅਸੀਂ ਸਾਲਮ ਦੁੰਬਾ ਖਾਂਵਦੇ, ਉਹ 'ਪਲੀਆਂ' ਚਰਦੇ।
ਸਾਨੂੰ ਕੀਕਨ ਬੰਦਾ ਮਾਰ ਲਊ, ਵਿਚ ਆ ਕੇ ਘਰ ਦੇ।
ਅਸੀਂ ਗੋਲੇ ਮਾਰ ਉਡਾ ਦਈਏ, ਸਭ ਪਰਬਤ ਧਰਦੇ।
ਹਲ ਵਾਹ ਉਸ ਕਠੇ ਕਰ ਲਏ, ਸਭ ਢਗੇ ਘਰ ਦੇ।
ਪਰ ਪਾਣੀ ਵੀ ਨੇ ਫਰੇਸ਼ਤੇ, ਆਂ ਸਾਡਾ ਭਰਦੇ।

ਇਉਂ ਸੁਣ ਮੁਗ਼ਲਾਂ ਦੇ ਦਮ ਗਜੇ, ਦਮ ਹੋਏ ਟਿਕਾਣੇ।
ਉਹਨੇ ਕਢੇ ਵਿਚ ਮੈਦਾਨ ਦੇ, ਸਭ ਦੁੰਬੇ ਖਾਣੇ।
ਉਹਨੇ ਅਸਲੇ ਵੰਡੇ ਕੁਲ ਨੂੰ, ਅਗਾਂ ਬਰਸਾਣੇ।
ਉਹਨੇ ਬੁਰਜੀਂ ਤੋਪਾਂ ਚਾਹੜੀਆਂ, ਕਢ ਢੰਗ ਪੁਰਾਣੇ।
ਲੈ ਵਿਚ ਮੋਰਚੇ ਪਰੇ ਬੰਨ, ਪਾ ਸਾਜ ਪਲਾਣੇ।
ਉਹ ਆ ਗਏ ਮਾਰਨ ਮਰਨ ਨੂੰ, ਲੋਟੂ ਜਰਵਾਣੇ।
ਉਹਨੇ ਸੋਆਂ ਤਾਂ ਸੁਣ ਲਈਆਂ ਸਨ, ਜਿਉਂ ਹੋਈ ਸਮਾਣੇ।
ਪਰ ਪੇਸ਼ ਨਾ ਦੇਂਦੇ ਓਸ ਦੀ, ਚਲਣ ਮੁਲਵਾਣੇ।

ਇਉਂ ਦੋਂਹ ਦਾਵਾਂ ਤੋਂ ਹੋ ਗਏ, ਦਲ ਆ ਕੇ ਕਠੇ।
ਉਹ ਬੰਨ੍ਹ ਕੇ ਕਫ਼ਨ ਸਿਰਾਂ ਤੇ, ਲੈ ਝਈਆਂ ਡਠੇ।

-੧੧o-