ਪੰਨਾ:ਉਪਕਾਰ ਦਰਸ਼ਨ.pdf/104

ਇਹ ਸਫ਼ਾ ਪ੍ਰਮਾਣਿਤ ਹੈ

ਇਸ ਜੀਵਨ ਤੋਂ ਮਰਨਾ ਚੰਗਾ,
ਦੁਰ ਦੁਰ ਸਾਨੂੰ ਕਰੇ ਲੁਕਾਈ।
ਇਸ ਟੋਲੇ ਦੇ ਆਗੂ ਬਣ ਗਏ,
'ਮਹਾਂ ਸਿੰਘ' ਤੇ 'ਭਾਗੋ ਮਾਈ'।

ਓਧਰ ਸਚੇ ਸਤਿਗੁਰ ਪੂਰੇ,
ਛਡ ਅਨੰਦ ਪੁਰ ਕਿਲ੍ਹਾ ਪਿਆਰਾ।
ਸਰਸਾ ਵਿਚ ਰੁੜ੍ਹਾ ਕੇ ਸਭ ਕੁਝ,
ਤਕ ਚਮਕੌਰ ਦਾ ਖ਼ੂਨੀ ਕਾਰਾ।

ਵਿਚ ਸਰਹੰਦ ਦੇ ਸਿਖੀ ਵਾਲਾ,
ਮਹਿਲ ਬਣਾ ਕੇ ਉਚਾ ਸਾਰਾ।
ਜੈਤੋ ਦੀ ਜੂਹ ਅੰਦਰ ਜਾ ਕੇ,
ਸੂਤ ਲਿਆ ਮੁੜ ਕੇ ਦੁਧਾਰਾ।

ਸ਼ਾਹ ਅਸਵਾਰ ਫੜਨ ਦੀ ਖਾਤਰ,
ਸੀ ਸਰਹੰਦੋਂ ਫੌਜਾਂ ਚੜ੍ਹੀਆਂ।
ਮਾਲਵੇ ਦੀ ਜੂਹ ਉਪਰ ਵਸਣ,
ਲਗੀਆਂ ਅਗ ਲਹੂ ਦੀਆਂ ਝੜੀਆਂ।

ਜੇਠ ਮਹੀਨਾ ਆ ਗਿਆ ਸਿਰ ਤੇ,
ਵੱਗਣ ਲੋਆਂ ਬਲੀਆਂ ਸੜੀਆਂ।
ਜਲ ਦੀ ਢਾਬ ਸਿੰਘਾਂ ਨੇ ਰੋਕੀ,
ਸ਼ਾਹੀ ਫੌਜਾਂ ਪਿਆਸੀਆਂ ਖੜੀਆਂ।

-੧੦੪-