ਪੰਨਾ:ਇਹ ਰੰਗ ਗ਼ਜ਼ਲ ਦਾ.pdf/94

ਇਹ ਸਫ਼ਾ ਪ੍ਰਮਾਣਿਤ ਹੈ

੯੩

ਅੱਨਲ ਹੱਕ [ਮੈਂ ਰੱਬ ਹਾਂ] ਦਾ ਨਾਹਰਾ ਬੁਲੰਦ ਕੀਤਾ। ਲੋਕਾਂ ਨੇ ਇਸ ਨੂੰ ਕਾਫ਼ਰ ਸਮਝ ਕੇ ਇਸ ਦੀ ਬਾਦਸ਼ਾਹ ਕੋਲ ਸ਼ਕਾਇਤ ਕੀਤੀ ਅਤੇ ਏਸ ਨੂੰ ਫਾਂਸੀ ਦੀ ਸਜ਼ਾ ਮਿਲੀ।

ਜਮਸੈਦ:- ਫਾਰਸ ਦਾ ਇਕ ਬਾਦਸ਼ਾਹ ਇਸ ਦੇ ਕੋਲ ਇਕ ਪਿਆਲਾ ਸੀ ਜਿਸ ਵਿਚੋਂ ਉਹ ਸਾਰੀ ਦੁਨੀਆਂ ਦਾ ਹਾਲ ਦੇਖ ਸਕਦਾ ਸੀ।

ਕੁਸ਼ਤਾ:- ਮੌਲਾ ਬਖਸ਼ ਕੁਸ਼ਤਾ ਪੰਜਾਬੀ ਦੇ ਇਕ ਪਰਸਿਧ ਕਵੀ ਸਨ ਜਿਨ੍ਹਾਂ ਅਪਣਾ ਗ਼ਜ਼ਲਾਂ ਦਾ ਦੀਵਾਨ ਸਭ ਤੋਂ ਪਹਿਲਾਂ ਪੰਜਾਬੀ ਵਿਚ ਪ੍ਰਕਾਸ਼ਤ ਕੀਤਾ ਹੈ।

ਮੂਸਾ:- ਇਕ ਪੈਗ਼ੰਬਰ ਹੋਏ ਹਨ। ਇਨ੍ਹਾਂ ਨੇ ਤੂਰ ਨਾਮੀ ਪਹਾੜ ਉਤੇ ਜਾਕੇ ਰੱਬ ਮੁਹਰੇ ਅਰਦਾਸ ਕੀਤੀ ਅਤੇ ਦਰਸ਼ਣਾਂ ਦੀ ਲੋਚਾ ਕੀਤੀ। ਬੜੀ ਜ਼ਿੱਦ ਕੀਤੀ। ਰੱਬ ਜੀ ਨੇ ਕਿਹਾ ਜੇ ਤੂੰ ਮੈਨੂੰ ਦੇਖਣਾ ਚਾਹੁੰਦਾ ਹੈਂ ਤਾਂ ਓਸ ਤੂਰ ਪਹਾੜ ਨੂੰ ਦੇਖ ਲੈ। ਉਥੇ ਮੂਸਾ ਨੇ ਉਹ ਨੂਰ ਦੇਖਿਆ ਜਿਸ ਦੀ ਝਾਲ ਨਾ ਝਲ ਕੇ ਤਿੰਨ ਦਿਨ ਬੇਸੁਧ ਪਏ ਅਤੇ ਤੂਰ ਪਹਾੜ ਜਲ ਕੇ ਸੁਰਮਾ ਬਣ ਗਿਆ।

ਨਲ ਦਮਯੰਤੀ:- ਨਲ ਰਾਜਾ ਸੀ। ਜੂਏ ਵਿਚ ਸਭ ਕੁਛ ਹਾਰ ਗਿਆ ਅਤੇ ਅਪਣੀ ਰਾਣੀ ਦਮਯੰਤੀ ਨੂੰ ਵੀ ਧੋਖਾ ਦੇ ਕੇ ਜੰਗਲ ਵਿਚ ਇਕੱਲੀ ਛੱਡ ਗਿਆ।

ਸਕੰਦਿਰ ਤੇ ਦਾਰਾ:- ਦੋ ਬੜੇ ਬਾਦਸ਼ਾਹ ਹੋ ਚੁਕੇ ਹਨ। ਸਿਕੰਦਰ ਨੇ ਭਾਰਤ ਉਤੇ ਵੀ ਹੱਲਾ ਕੀਤਾ ਸੀ। ਦਾਰਾ ਜਿਹੜਾ ਈਰਾਨ ਦਾ ਬਹੁਤ ਬੜਾ ਬਾਦਸ਼ਾਹ ਸੀ ਨੂੰ ਵੀ ਸਿਕੰਦਰ ਨੇ ਭਾਂਜ ਦਿੱਤੀ ਸੀ।