ਪੰਨਾ:ਇਹ ਰੰਗ ਗ਼ਜ਼ਲ ਦਾ.pdf/8

ਇਹ ਸਫ਼ਾ ਪ੍ਰਮਾਣਿਤ ਹੈ

ਹੁਣ ਅਸੀਂ ਗਜ਼ਲ ਬਾਰੇ ਕੁਝ ਵਿਚਾਰ ਕਰਦੇ ਹਾਂ।

ਗਜ਼ਲ ਕਵਿਤਾ ਦੀ ਉਹ ਕਿਸਮ ਹੈ ਜਿਸ ਵਿਚ ਇਸ਼ਕ ਜਾਂ ਪ੍ਰੇਮ ਦਾ ਵਰਣਨ ਹੁੰਦਾ ਹੈ। ਗ਼ਜ਼ਲ ਦਾ ਅਰਥ ਹੈ ਤੀਵੀਆਂ ਨਾਲ ਪ੍ਰੇਜ਼ ਦੀ ਵਾਰਤਾਲਾਪ ਕਰਨੀ ਅਤੇ ਗਜ਼ਲ ਦਾ ਮੁੱਖ ਵਿਸ਼ਾ ਪ੍ਰੇਮ ਹੀ ਹੁੰਦਾ ਹੈ। ਗ਼ਜ਼ਲ ਦੇ ਪਹਿਲੇ ਸ਼ਿਅਰ ਨੂੰ 'ਮਤਲਾ' ਆਖਦੇ ਹਨ। ਜਿਸ ਵਿਚ ਦੋਨੋਂ ਸਤਰਾਂ ਦਾ ਤੁਕਾਂਤ ਜਾਂ ਕਾਫੀਆ ਮਿਲਦਾ ਹੈ। ਬਾਕੀ ਜਿੰਨੇ ਸ਼ਿਅਰ ਹੁੰਦੇ ਹਨ, ਉਨ੍ਹਾਂ ਦੀ ਹਰ ਦੂਜੀ ਸਤਰ ਦਾ ਤੁਕਾਂਤ ਪਹਿਲੇ ਸ਼ਿਅਰ ਦੀ ਦੂਜੀ ਸਤਰ ਦੇ ਤੁਕਾਂਤ ਨਾਲ ਮੇਚ ਖਾਂਦਾ ਹੈ। ਹਰ ਸ਼ਿਅਰ ਵਿਚ ਕਵੀ ਇਕ ਨਵਾਂ ਖਿਆਲ ਲੋਕਾਂ ਦੇ ਸਾਹਮਣੇ ਰਖਦਾ ਹੈ ਅਤੇ ਅਖੀਰਲੇ ਸ਼ਿਅਰ ਨੂੰ ਮੁਕਤਾਅ ਆਖਦੇ ਹਨ। ਇਸ ਸ਼ਿਅਰ ਵਿਚ ਕਵੀ ਅਪਣਾ ਉਪਨਾਮ ਭੀ ਵਰਤ ਲੈਂਦਾ ਹੈ ਅਤੇ ਗਜ਼ਲ ਦਾ ਭੋਗ ਪੈ ਜਾਂਦਾ ਹੈ। ਮੇਰੀ ਇਕ ਗਜ਼ਲ ਦਾ ਪਹਿਲਾ ਸ਼ਿਅਰ ਹੈ:-

ਕੁਟੀਆ ਤੇ ਇਸ ਫਕੀਰ ਦੀ ਆਓ ਕਦੇ ਕਦੇ।
ਸੁੱਤੇ ਹੋਏ ਨਸੀਬ ਜਗਾਓ ਕਦੇ ਕਦੇ।

ਇਸ ਸ਼ਿਅਰ ਵਿਚ ਆਓ ਅਤੇ ਜਗਾਓ ਨੂੰ ਕਾਫੀਆ ਜਾਂ ਤੁਕਾਂਤ ਆਖਾਂਗੇ ਅਤੇ 'ਕਦੇ ਕਦੇ' ਨੂੰ ਰਦੀਫ਼ ਆਖਿਆ ਜਾਂਦਾ ਹੈ।

ਗ਼ਜ਼ਲ ਦੇ ਸ਼ਿਅਰਾਂ ਦੀ ਆਮ ਕਰਕੇ ਗਿਣਤੀ ਨੌ ਮਿਥੀ ਗਈ ਹੈ ਪਰ ਇਹ ਕੋਈ ਜ਼ਰੂਰੀ ਨਹੀਂ। ਇਹ ਤਾਂ ਕਵੀ ਦੀ ਅਪਣੀ ਇਛਿਆ ਦੀ ਗੱਲ ਹੈ ਕਈ ਬੜੇ ਬੜੇ ਕਵੀਆਂ ਦੀਆਂ ਕੇਵਲ ਚਾਰ ਚਾਰ ਜਾਂ ਪੰਜ ਪੰਜ ਸ਼ਿਅਰਾਂ ਦੀਆਂ ਗ਼ਜ਼ਲਾਂ ਮਿਲਦੀਆਂ ਹਨ। ਅਤੇ ਇਹ ਵੀ ਕੋਈ ਬੰਦਸ਼ ਨਹੀਂ ਕਿ ਹਰ ਗਜ਼ਲ ਵਿਚ ਪਹਿਲੇ ਸ਼ਿਅਰ