ਪੰਨਾ:ਇਹ ਰੰਗ ਗ਼ਜ਼ਲ ਦਾ.pdf/69

ਇਹ ਸਫ਼ਾ ਪ੍ਰਮਾਣਿਤ ਹੈ

੬੮

ਕਿੱਥੇ ਜਾਈਏ ਤਿਆਗ ਤੇਰਾ ਦਰ
ਮਿਲਦੀ ਇਥੇ ਵੀ ਜੇ ਪਨਾਹ ਨਹੀਂ

ਤੇਰੇ ਦਰ ਦਾ ਜੋ ਬਣ ਗਿਆ ਹੈ ਫ਼ਕੀਰ
ਉਸ ਤੋਂ ਚੰਗਾ ਕੋਈ ਵੀ ਸ਼ਾਹ ਨਹੀਂ

ਹੋ ਗਏ ਭਾਵੇਂ ਜੱਗ ਵਿਚ ਬਦਨਾਮ
ਤੂੰ ਤਾਂ ਦਿਲ ਤੋਂ ਅਸਾਨੂੰ ਲਾਹ ਨਹੀਂ

ਇਸ਼ਕ ਨੂੰ ਜੇ ਤੁਸੀਂ ਗੁਨਾਹ ਆਖੋ
ਇਸ ਤੋਂ ਮਿੱਠਾ ਕੋਈ ਗੁਨਾਹ ਨਹੀਂ

ਤੇਰੇ ਦਰਸ਼ਨ ਦੀ ਤਾਂਘ ਹੈ ਰਹਿੰਦੀ
ਹੋਰ ਤਾਂ ਮੇਰੀ ਕੋਈ ਚਾਹ ਨਹੀਂ

ਗ਼ਜ਼ਲ ਫਿਰ ਵੀ 'ਰਤਨ' ਦੀ ਹੈ ਅਨਮੋਲ
ਹੁੰਦੀ ਜੇ ਇਸ ਤੇ ਵਾਹ ਵਾਹ ਨਹੀਂ