ਪੰਨਾ:ਇਹ ਰੰਗ ਗ਼ਜ਼ਲ ਦਾ.pdf/52

ਇਹ ਸਫ਼ਾ ਪ੍ਰਮਾਣਿਤ ਹੈ

પ૧

ਖਿੱਚ ਦੇਖਾਂਗਾ ਦਿਲ ਦੇ ਜਜ਼ਬੇ ਦੀ
ਮਿੰਨਤਾਂ ਕਰ ਨਹੀਂ ਮਨਾਵਾਂਗਾ

ਭਾਲ ਤੇਰੀ ਚਿਰਾਂ ਤੋਂ ਹੈ ਜਾਰੀ
ਤੈਨੂੰ ਆਖ਼ਰ ਕਦੇ ਤਾਂ ਪਾਵਾਂਗਾ

ਦਿਲ ਤਾਂ ਰੋਂਦਾ ਰਹੇ 'ਰਤਨ' ਭਾਵੇਂ
ਨੀਰ ਅਖਾਂ ਚੋਂ ਨਾ ਵਗਾਵਾਂਗਾ

ਰੁਬਾਈ

ਜੱਗ ਵਿਚ ਐਸ਼ ਦਾ ਸਾਮਾਨ ਬਣਾਂਦਾ ਹੀ ਰਿਹਾ
ਭਾਲ ਵਿਚ ਸੁਖ ਦੀ ਸਦਾ ਧਰਮ ਗੰਵਾਂਦਾ ਹੀ ਰਿਹਾ
ਜੋ ਹੈ ਆਨੰਦ ਦਾ ਸੋਮਾ ਅਤੇ ਸੁਖ ਦਾ ਭੰਡਾਰ
ਉਸ ਪ੍ਰੀਤਮ ਤੋਂ ਸਦਾ ਅੱਖ ਚੁਰਾਂਦਾ ਹੀ ਰਿਹਾ

ਇਕ ਖਿਆਲ


ਅਪਣਾ ਕਬਜ਼ਾ ਜਮਾਣ ਦੀ ਖ਼ਾਤਰ
ਦੂਜਿਆਂ ਨਾਲ ਜੰਗ ਕਰਦਾ ਹੈਂ

ਸਾਥ ਤਾਂ ਤੇਰੇ ਕੁਝ ਨਹੀਂ ਜਾਣਾ
ਦਿਲ ਨੂੰ ਐਵੇਂ ਹੀ ਤੰਗ ਕਰਦਾ ਹੈਂ